ਦਿੱਲੀ ਦੀਆਂ ਬਰੂਹਾਂ ‘ਤੇ ਲੰਬੇ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦੇ ਵਿੱਚ ਦੀਪ ਸਿੱਧੂ ਅਕਸਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ | ਦੀਪ ਸਿੱਧੂ ਕੁੱਝ ਦਿਨ ਪਹਿਲਾ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਏ ਸਨ ਅਤੇ ਹੁਣ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਪੰਜਾਬੀ ਅਦਾਕਾਰ ਦੀਪ ਸਿੱਧੂ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਮੁੜ ਕਿਸਾਨ ਅੰਦੋਲਨ ਨੂੰ ਲੈ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ।ਪਰ ਇਸ ਦੌਰਾਨ ਹੁਣ ਦੀਪ ਸਿੱਧੂ ‘ਤੇ ਇੱਕ ਵਾਰ ਫਿਰ ਇੱਕ ਨਵਾਂ ਮਾਮਲਾ ਦਰਜ਼ ਹੋ ਗਿਆ ਹੈ। ਇਹ ਮਾਮਲਾ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਕਾਰਨ ਹੋਇਆ ਹੈ। ਦੀਪ ਸਿੱਧੂ ‘ਤੇ ਜੈਤੋ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ਦੇ ਅਨੁਸਾਰ ਦੀਪ ਸਿੱਧੂ ਬੀਤੇ ਦਿਨ ਗੁਰੂਦਵਾਰਾ ਜੈਤੇਆਣਾ ਜੈਤੋ ਅਤੇ ਪਿੰਡ ਮੱਤਾ ਵਿਖੇ ਆਇਆ ਸੀ। ਗੁਰੂਦਵਾਰਾ ਜੈਤੇਆਣਾ ਜੈਤੋ ਵਿਖੇ ਦੀਪ ਸਿੱਧੂ ਵੱਲੋਂ ਸਪੀਚ ਦਿੱਤੀ ਗਈ ਸੀ ਜਿੱਥੇ 100 ਤੋਂ 120 ਬੰਦਿਆ ਦਾ ਇੱਕਠ ਸੀ, ਅਤੇ ਇਸ ਦੌਰਾਨ ਦੀਪ ਨੇ ਮਾਸਕ ਵੀ ਨਹੀਂ ਲਗਾਇਆ ਸੀ, ਜੋ ਕੋਰੋਨਾ ਨਿਯਮਾਂ ਦੀ ਉਲੰਘਣਾ ਹੈ।ਪੁਲਿਸ ਅਨੁਸਾਰ ਇਸ ਤੋਂ ਬਾਅਦ ਪਿੰਡ ਮੱਤਾ ਪਹੁੰਚ ਕੇ ਵੀ ਦੀਪ ਸਿੱਧੂ ਵੱਲੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਦੀਪ ਸਿੱਧੂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਦੀਪ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਸਿਲੰਡਰ ਵੀ ਵੰਡ ਰਹੇ ਸੀ।