ਜਿੱਥੇ ਅੱਜ ਪੂਰਾ ਦੇਸ਼ ਦੁਸਹਿਰੇ ਦਾ ਤਿਉਹਾਰ ਮਨਾ ਰਿਹਾ ਹੈ।ਦੂਜੇ ਪਾਸੇ ਮੋਗਾ ਜ਼ਿਲ੍ਹਾ ਦੇ ਪਿੰਡ ਡਰੋਲੀ ਭਾਈ ‘ਚ ਉਸ ਸਮੇਂ ਸੋਗ ਪਸਰ ਗਿਆ ਜਦੋਂ 1 ਢਾਈ ਸਾਲ ਦੀ ਬੱਚੀ ਅਤੇ ਉਸਦੀ ਮਾਂ ਘਰ ‘ਚ ਬਣੀ ਕੱਚੀ ਖੂਹੀ ਦੀ ਟਾਇਲਟ ‘ਚ ਡਿੱਗਣ ਨਾਲ ਮੌਤ ਹੋ ਗਈ।ਘਟਨਾ ਇੰਨੀ ਦਿਲ ਦਹਿਲਾਉਣ ਵਾਲੀ ਸੀ ਕਿ ਪੂਰੇ ਪਿੰਡ ‘ਚ ਗਮ ਦਾ ਮਾਹੌਲ਼ ਬਣ ਗਿਆ।
ਜਾਣਕਾਰੀ ਮੁਤਾਬਕ ਪਿੰਡ ਡਰੋਲੀ ਦੇ ਰਹਿਣ ਵਾਲੇ ਬੱਗਾ ਸਿੰਘ ਦੀ ਬੇਟੀ ਨੂਰ ਹਰ ਰੋਜ਼ ਦੀ ਤਰ੍ਹਾਂ ਟਾਇਲਟ ਗਈ ਸੀ।ਇਸ ਦੌਰਾਨ ਖੂਹੀ ‘ਚ ਲੈਂਟਰ ਡਿੱਗਣ ਕਾਰਨ ਉਹ ਡਿੱਗ ਗਈ।ਉਸ ਨੂੰ ਬਚਾਉਣ ਲਈ ਜਦੋਂ ਉਸਦੀ ਮਾਂ ਸ਼ਿਮਲਾ ਰਾਣੀ ਆਈ ਤਾਂ ਉਹ ਵੀ ਉਸ ‘ਚ ਡਿੱਗ ਗਈ।ਦੋਵਾਂ ਨੂੰ ਬਚਾਉਣ ਲਈ ਬੱਗਾ ਸਿੰਘ ਵੀ ਕੁੱਦੇ।ਇਸ ਹਾਦਸੇ ‘ਚ ਮਾਂ ਅਤੇ ਬੇਟੀ ਦੀ ਮੌਤ ਗਈ ਅਤੇ ਬੱਗਾ ਸਿੰਘ ਨੂੰ ਬਚਾ ਲਿਆ ਗਿਆ।ਦੂਜੇ ਪਾਸੇ ਮੌਕੇ ‘ਤੇ ਪੁਲਿਸ ਨੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ ਭੇਜ ਦਿੱਤਾ ਹੈ।