ਕਰੋਨਾ ਕਾਰਨ ਦੇਸ਼ ਦੇ ਮੀਡੀਆ ਜਗਤ ‘ਚ ਲਗਾਤਾਰ ਦੂਜੇ ਦਿਨ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੂਰਦਰਸ਼ਨ ਦੀ ਮੰਨੀ-ਪ੍ਰਮੰਨੀ ਐਂਕਰ ਕਨੂੰਪ੍ਰਿਆ ਦੀ ਕਰੋਨਾ ਨਾਲ ਮੌਤ ਹੋ ਗਈ ਹੈ। ਇਸ ਦੁਖ਼ਦ ਖ਼ਬਰ ਕਾਰਨ ਇਕ ਵਾਰ ਫਿਰ ਤੋਂ ਮੀਡੀਆ ਜਗਤ ’ਚ ਸੋਗ ਦੀ ਲਹਿਰ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਆਜ ਤੱਕ ਦੇ ਮਸ਼ਹੂਰ ਐਂਕਰ ਰੋਹਿਤ ਸਰਦਾਨਾ ਦੀ ਮੌਤ ਦੀ ਖਬਰ ਨੇ ਮੀਡੀਆਂ ‘ਚ ਤਰਥੱਲੀ ਮਚਾ ਦਿੱਤੀ ਸੀ। ਰੋਹਿਤ ਸਰਦਾਨਾ ਤੋਂ ਬਾਅਦ ਹੁਣ ਕਨੂੰਪ੍ਰਿਆ ਦੀ ਮੌਤ ਨੇ ਇੱਕ ਵਾਰ ਫਿਰ ਮੀਡੀਆ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਦੀ ਕਰੀਬੀ ਨੋਨਾ ਵਾਲੀਆ ਨੇ ਸੋਸ਼ਲ ਮੀਡੀਆ ’ਤੇ ਇਹ ਦੁਖ਼ਦ ਖ਼ਬਰ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਨੂੰਪ੍ਰਿਆ ਹੁਣ ਸਾਡੇ ਸਾਰਿਆਂ ਵਿਚਾਲੇ ਨਹੀਂ ਰਹੀ ਹੈ। ਕਨੂੰਪ੍ਰਿਆ ਨੇ ਦੋ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰ ਕੇ ਕਿਹਾ ਸੀ ਕਿ ਉਹ ਹਸਪਤਾਲ ’ਚ ਦਾਖ਼ਲ ਹੈ ਅਤੇ ਉਨ੍ਹਾਂ ਨੂੰ ਸਾਰਿਆਂ ਦੀਆਂ ਦੁਆਵਾਂ ਦੀ ਬਹੁਤ ਲੋੜ ਹੈ। ਕਨੂੰਪ੍ਰਿਆ ਦਾ ਆਕਸੀਜਨ ਲੈਵਲ ਘੱਟ ਹੋ ਰਿਹਾ ਸੀ ਅਤੇ ਬੁਖ਼ਾਰ ਵੱਧ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਮੀਡੀਆ ਜਗਤ ਤੇ
ਸਿਆਸੀ ਖੇਤਰ ਦੇ ਲੋਕਾਂ ਨੇ ਸੋਗ ਜ਼ਾਹਰ ਕੀਤਾ।