ਦੇਸ਼ ਚ ਬੀਤੇ 24 ਘੰਟਿਆਂ ਚ 2 ਲੱਖ, 11 ਹਜ਼ਾਰ, 275 ਨਵੇਂ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ। ਇਸ ਦੌਰਾਨ 2 ਲੱਖ, 82 ਹਜ਼ਾਰ, 924 ਮਰੀਜ਼ ਠੀਕ ਹੋਏ ਹਨ। 3,841 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਚਿੰਤਾ ਦੀ ਗੱਲ ਇਹ ਹੈ ਕਿ ਦੋ ਦਿਨ ਤੋਂ ਨਵੇਂ ਕੇਸਾਂ ਚ ਮਾਮੂਲੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 24 ਮਈ ਨੂੰ 1.95 ਲੱਖ ਤੇ 25 ਮਈ ਨੂੰ 2.08 ਲੱਖ ਕੋਰੋਨਾ ਰਿਪੋਰਟਾਂ ਪੌਜ਼ੇਟਿਵ ਆਈਆਂ।ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆਂ ਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ। ਬੁੱਧਵਾਰ 75,601 ਐਕਟਿਵ ਕੇਸ ਘੱਟ ਹੋ ਗਏ। ਦੇਸ਼ ਚ ਹੁਣ 24 ਲੱਖ, 15 ਹਜ਼ਾਰ, 7616 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।