ਪੰਜਾਬ ਦੇ ਲੁਧਿਆਣਾ ਸ਼ਹਿਰ ‘ਚ ਭਗਵਾਨ ਸ੍ਰੀ ਕ੍ਰਿਸ਼ਣ ਦਾ ਜਨਮ ਦਿਵਸ ਅੱਜ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਸ਼ਹਿਰ ਦੇ ਸਾਰੇ ਮੰਦਰਾਂ ‘ਚ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ।
ਬਜ਼ਾਰਾਂ ‘ਚ ਭੀੜ ਹੈ।ਜਿਨ੍ਹਾਂ ਲੋਕਾਂ ਨੇ ਆਪਣੇ ਘਰਾਂ ‘ਚ ਭਗਵਾਨ ਸ੍ਰੀ ਕ੍ਰਿਸ਼ਣ ਦਾ ਸਵਰੂਪ ਲੱਡੂ ਗੋਪਾਲ ਜੀ ਸੁਸ਼ੋਭਿਤ ਕੀਤੇ ਹਨ, ਉਨਾਂ੍ਹ ਦੇ ਸ਼ਿੰਗਾਰ ਦਾ ਸਮਾਨ ਖੂਬ ਖਰੀਦਿਆ ਜਾ ਰਿਹਾ ਹੈ।ਬਾਜ਼ਾਰਾਂ ‘ਚ ਬੱਚਿਆਂ ਨੂੰ ਸ੍ਰੀ ਕ੍ਰਿਸ਼ਣ ਦੇ ਸਵਰੂਪ ‘ਚ ਸਜਾਉਣ ਲਈ ਕਈ ਤਰ੍ਹਾਂ ਦੇ ਰੰਗ ਬਿਰੰਗੀਆਂ ਡਰੈੱਸ ਹਨ।
ਭਾਰਤ ‘ਚ ਕਈ ਥਾਈਂ 18 ਅਗਸਤ ਨੂੰ ਵੀ ਜਨਮਅਸ਼ਟਮੀ ਮਨਾਈ ਗਈ ਹੈ, ਪਰ ਪੰਜਾਬ ‘ਚ ਅੱਜ ਮਨਾਈ ਜਾ ਰਹੀ ਹੈ।ਭਗਵਾਨ ਸ੍ਰੀ ਕ੍ਰਿਸ਼ਣ ਦੀ ਤਸਵੀਰ ਬਣੇ ਗਹਿਣੇ ਔਰਤਾਂ ਦੀ ਖਰੀਦ ਰਹੀਆਂ ਹਨ।
ਇਹ ਵੀ ਪੜ੍ਹੋ : ਡੋਲੋ 650 ਦਵਾਈ ਬਣਾਉਣ ਵਾਲੀ ਕੰਪਨੀ ਵਿਵਾਦਾਂ ‘ਚ, 1000 ਕਰੋੜ ਦੇ ਫ੍ਰੀਬੀਜ ਤੇ CBI ਛਾਪਿਆਂ ‘ਚ ਹੋਏ ਵੱਡੇ ਖੁਲਾਸੇ…
ਲੋਕ ਲੱਡੂ ਗੋਪਾਲ, ਬਾਂਸੁਰੀ, ਵਜਾਉਂਦੇ ਭਗਵਾਨ ਸ੍ਰੀ ਕ੍ਰਿਸ਼ਣ, ਮੱਖਣ ਖਾਂਦੇ ਕਾਨ੍ਹਾ, ਮੋਰ ਪੰਖ ਧਾਰਨ ਕੀਤੇ ਕਾਨ੍ਹਾ, ਰਾਧਾ-ਕ੍ਰਿਸ਼ਣ ਤੇ ਹੋਰ ਮੂਰਤੀਆਂ ਖਰੀਦ ਰਹੇ ਹਨ।ਭਗਵਾਨ ਸ੍ਰੀ ਕ੍ਰਿਸ਼ਣ ਦੇ ਸ਼ਿੰਗਾਰ ਦੇ ਨਾਲ ਪੋਸ਼ਾਕ ਦੀ ਪੱਗੜੀ, ਮਾਲਾ, ਬਾਂਸੁਰੀ, ਕੁੰਡਲ ਤੇ ਹੋਰ ਸਾਮਾਨ ਲੋਕ ਖਰੀਦਦੇ ਦਿਖਾਈ ਦੇ ਰਹੇ ਹਨ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਜਨਮ ਅਸ਼ਟਮੀ ‘ਤੇ ਰੌਣਕ ਹੈ।ਪਿਛਲੇ ਦੋ ਸਾਲ ਕੋਰੋਨਾ ਕਾਰਨ ਜਨਮਅਸ਼ਟਮੀ ਦੇ ਤਿਉਹਾਰ ‘ਤੇ ਕਾਰੋਬਾਰ ਸਹੀ ਨਹੀਂ ਚੱਲ ਰਿਹਾ, ਪਰ ਇਸ ਵਾਰ ਉਮੀਦ ਹੈ ਕਿ ਕਾਰੋਬਾਰ ਤਿਉਹਾਰਾਂ ‘ਚ ਚੰਗਾ ਚੱਲੇ।ਸ਼ਹਿਰ ਦੇ ਸਭ ਤੋਂ ਵੱਡੇ ਮੰਦਰ ਕ੍ਰਿਸ਼ਣ ਮੰਦਰ ਨੂੰ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ।ਦੂਜੇ ਪਾਸੇ ਭਗਤਾਂ ਦੇ ਸਵਾਗਤ ਲਈ ਲਾਈਟਾਂ ਨਾਲ ਸ਼ਿੰਗਾਰੇ ਗੇਟ ਬਣਾਏ ਗਏ।
ਫੁੱਲਾ ਨਾਲ ਮੰਦਰ ਦੀ ਡਿਊਡੀ ਨੂੰ ਸਜਾਇਆ ਗਿਆ ਹੈ।ਸ਼ਹਿਰ ‘ਚ ਕਈ ਥਾਈਂ ਝਾਂਕੀਆਂ ਆਦਿ ਦੀ ਪ੍ਰਸਤੁਤੀ ਦੇ ਕੇ ਸਮਾਰੋਹ ਕਰਵਾਏ ਜਾ ਰਹੇ ਹਨ।ਦੱਸਣਯੋਗ ਹੈ ਕਿ ਜਨਮਅਸ਼ਟਮੀ ਮੌਕੇ ‘ਤੇ ਮੰਦਿਰਾਂ ਦੇ ਬਾਹਰ ਸਾਦੀ ਵਰਦੀ ‘ਚ ਵੀ ਪੁਲਿਸ ਕਰਮਚਾਰੀ ਘੁੰਮ ਰਹੇ ਹਨ, ਤਾਂ ਕਿ ਸ਼ਰਾਰਤੀ ਤੱਤਾਂ ਨੂੰ ਦਬੋਚਿਆ ਜਾ ਸਕੇ।
ਇਹ ਵੀ ਪੜ੍ਹੋ : ਸੀਐਮ ਮਾਨ ਵੱਲੋ ‘ਪਰਲ’ ਕੰਪਨੀ ਖ਼ਿਲਾਫ਼ ਉੱਚ ਪੱਧਰੀ ਜਾਂਚ ਦੇ ਹੁਕਮ..