ਪੰਜਾਬ ਵਜ਼ਾਰਤ ‘ਚ 5 ਹੋਰ ਨਵੇਂ ਮੰਤਰੀ ਸ਼ਾਮਲ ਹੋ ਗਏ ਹਨ ਜਿਸ ਤੋਂ ਬਾਅਦ ਹੁਣ 6 ਜੁਲਾਈ ਨੂੰ ਨਵੇਂ ਕੈਬਨਿਟ ਮੰਤਰੀਆਂ ਸਮੇਤ ਪਹਿਲੀ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ। ਜਿਸ ‘ਚ ਅਹਿਮ ਫੈਸਲੇ ਲਏ ਜਾ ਸਕਦੇ ਹਨ ਅਤੇ ਇਹ ਵੀ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕੀਤੀ ਜਾਵੇ।
ਦਸ ਦਈਏ ਪਹਿਲਾਂ ਇਹ ਮੀਟਿੰਗ 5 ਜੁਲਾਈ ਨੂੰ ਹੋਣੀ ਤੈਅ ਹੋਈ ਸੀ ਪਰ ਹੁਣ ਇਸਨੂੰ 6 ਜੁਲਾਈ ਕਰ ਦਿੱਤਾ ਗਿਆ ਹੈ। ਦਸ ਦਈਏ ਕਿ ਅੱਜ 5 ਹੋਰ ਵਿਧਾਇਕਾਂ ਵੱਲੋਂ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਗਈ ਹੈ।
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਵੇਂ ਮੰਤਰੀਆਂ ਨੂੰ ਸਹੁੰ ਚੁੱਕਾਈ।ਦੋ ਵਾਰ ਵਿਧਾਇਕ ਬਣ ਚੁੱਕੇ ਅਮਨ ਅਰੋੜਾ ਨੂੰ ਹਾਊਸਿੰਗ ਐਂਡ ਅਰਬਨ ਮਹਿਕਮਾ ਦਿੱਤਾ ਗਿਆ।
ਅਨਮੋਲ ਗਗਨ ਦੇ ਹਿੱਸੇ ਸੈਰ ਸਪਾਟਾ ਵਿਭਾਗ ਆਇਆ ਹੈ ਅਤੇ ਚੇਤਨ ਸਿੰਘ ਜੌੜਾਮਾਜ਼ਰਾ ਦੇ ਹਿੱਸੇ ਸਿਹਤ ਵਿਭਾਗ ਆਇਆ ਹੈ।ਕੈਬਨਿਟ ‘ਚ ਨਵੇਂ ਵਜ਼ੀਰਾਂ ਨੂੰ ਵਿਭਾਗ ਦੇਣ ਦੇ ਨਾਲ ਨਾਲ ਪੁਰਾਣੇ ਮੰਤਰੀਆਂ ਦੇ ਵਿਭਾਗਾਂ ‘ਚ ਵੀ ਫੇਰਬਦਲ ਕੀਤਾ ਜਾ ਸਕਦਾ ਹੈ।