ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਗੰਨਾ ਕਿਸਾਨਾਂ ਦੇ ਪੱਖ ‘ਚ ਟਵੀਟ ਕਰਦਿਆਂ ਕਿਹਾ ਕਿ, ” ਰਾਜ ਵਲੋਂ ਸੁਝਾਇਆ ਜਾਂਦਾ ਭਾਅ (ਐੱਸਏਪੀ) ਕਾਸ਼ਤਕਾਰਾਂ ਦੀ ਮੰਗ ਮੁਤਾਬਕ ਤੁਰੰਤ ਵਧਾਉਣਾ ਚਾਹੀਦਾ ਹੈ ਅਤੇ ਬਕਾਇਆ ਰਕਮ ਵੀ ਜਲਦ ਅਦਾ ਹੋਣੀ ਚਾਹੀਦੀ ਹੈ।
SAP should be immediately hiked as per farmers demands & pending dues should be released. Along with Modernization of Sugar Mills for higher productivity & production of high-value byproducts (ethanol, biofuel & electricity) for boosting profits of both Farmers and Sugar Mills.
— Navjot Singh Sidhu (@sherryontopp) August 24, 2021
ਨਾਲ ਹੀ ਸ਼ੂਗਰ ਮਿੱਲਾਂ ਅਤੇ ਕਾਸ਼ਤਕਾਰਾਂ ਦਾ ਮੁਨਾਫਾ ਵਧਾਉਣ ਲਈ ਵਧੇਰੇ ਉਤਪਾਦਕਤਾ ਅਤੇ ਇਸ ਤੋਂ ਅੱਗੇ ਬਣਦੇ ਕੀਮਤੀ ਪਦਾਰਥ ਜਿਵੇਂ ਐਥੋਨਾਲ, ਜੈਵਿਕ ਬਾਲਣ ਅਤੇ ਬਿਜਲੀ ਆਦਿ ਦੇ ਉਤਪਾਦਨ ਵਾਸਤੇ ਖੰਡ ਮਿੱਲਾਂ ਦਾ ਆਧੁਨਿਕੀਕਰਨ ਵੀ ਕਰਨਾ ਚਾਹੀਦਾ ਹੈ।