ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਹਾਰਨਪੁਰ ਪ੍ਰਸ਼ਾਸਨ ਵਿਚਾਲੇ ਸਮਝੌਤਾ ਹੋ ਗਿਆ ਹੈ।ਸਿੱਧੂ ਸਮੇਤ ਪੰਜਾਬ ਦੇ ਕੈਬਿਨੇਟ ਮੰਤਰੀਆਂ, ਵਿਧਾਇਕਾਂ ਅਤੇ ਨੇਤਾਵਾਂ-ਸਾਂਸਦਾਂ ਦਾ ਕੁਲ 25 ਨੇਤਾਵਾਂ ਦਾ ਡੈਲੀਗੇਸ਼ਨ ਲਖੀਮਪੁਰ ਖੀਰੀ ਜਾ ਕੇ ਪੀੜਤ ਕਿਸਾਨ ਪਰਿਵਾਰਾਂ ਨਾਲ ਮੁਲਾਕਾਤ ਕਰੇਗਾ।ਸਾਰੇ ਨੇਤਾਵਾਂ ਨੂੰ ਆਪਣੀ ਗੱਡੀਆਂ ਤੋਂ ਹੀ ਜਾਣ ਦੀ ਆਗਿਆ ਸਹਾਰਨਪੁਰ ਪ੍ਰਸ਼ਾਸਨ ਵਲੋਂ ਦਿੱਤੀ ਗਈ।ਉੱਤਰ ਪ੍ਰਦੇਸ਼ ਪੁਲਿਸ ਦੀਆਂ ਗੱਡੀਆਂ ਨਾਲ ਇਸ ਡੈਲੀਗੇਸ਼ਨ ਨੂੰ ਏਸਕਾਰਟ ਕਰੇਗੀ।