ਨਵੀਂ ਦਿੱਲੀ, 2 ਜੂਨ 2021 – ਪੰਜਾਬ ਕਾਂਗਰਸ ਪਾਰਟੀ ਦੇ ਅੰਦਰ ਲੰਬੇ ਸਮੇਂ ਤੋਂ ਚੱਲ ਰਹੇ ਕਲੇਸ਼ ਨੂੰ ਸੁਲਝਾਉਣ ਲਈ ਹਾਈਕਮਾਨ ਦੇ ਵਲੋਂ 3 ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਮੀਟਿੰਗ ਦੇ ਵਿੱਚ ਅੱਜ ਤੀਜੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਵੀ ਪਹੁੰਚੇ । ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦਾ ਕਹਿਣਾ ਕਿ ਜਲਦ ਹੀ ਸਾਰਾ ਮਾਮਲਾ ਸੁਲਝ ਜਾਵੇਗਾ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਸਮੇਂ ਵਿਚ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਖੇਤਰ ਵੱਲ ਧਿਆਨ ਦੇਣਾ ਚਾਹੀਦਾ ਹੈ । ਉਹ ਆਪਣਾ ਹਲਕਾ ਸੰਭਾਲ ਲੈਣ ਅਤੇ ਇਸ ਨੂੰ ਆਪਣੀ ਜਿਮੇਵਾਰੀ ਸਮਝਣ |ਇਸ ਦੇ ਨਾਲ ਹੀ ਉਨਾਂ ਕਿਹਾ ਕਿ ਜੋ ਵੀ ਗਿਲੇ ਸ਼ਿਕਵੇ ਉਹ ਮੁੱਖਮੰਤਰੀ ਨੂੰ ਦੱਸਣ ਤਾਂ ਜੋ ਕੋਈ ਹੱਲ ਨਿਕਲ ਸਕੇ |