ਅਮ੍ਰਿਤਸਰ ਨਵਜੋਤ ਸਿੱਧੂ ਇੱਕ ਸਮਾਗਮ ਦੇ ਵਿੱਚ ਪਹੁੰਚੇ ਸਨ ਜਿੱਥੇ ਸਥਾਨਕ ਲੋਕਾਂ ਦੇ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਹੈ | ਸਿੱਧੂ ਦੇ ਇਲਾਕੇ ‘ਚ ਆਉਣ ‘ਤੇ ਲੋਕਾਂ ਵੱਲੋਂ ਨਾਅਰੇਬਾਜੀ ਕੀਤੀ ਗਈ | ਲੋਕਾਂ ਦਾ ਕਹਿਣਾ ਕਿ ਪਿਛਲੇ ਚਾਰ ਸਾਲ ਨਵਜੋਤ ਸਿੱਧੂ ਇਲਾਕੇ ਦੇ ਵਿੱਚ ਨਜ਼ਰ ਨਹੀਂ ਆਏ ਪਰ ਹੁਣ ਪ੍ਰਧਾਨਗੀ ਤੋਂ ਬਾਅਦ ਉਨਾਂ ਨੂੰ ਲੋਕਾਂ ਦੇ ਮਸਲੇ ਸੁਣਨ ਦੀ ਯਾਦ ਆਈ ਹੈ | ਲੋਕਾਂ ਵੱਲੋਂ ਹਲਕੇ ਦੇ ਵਿੱਚ ਨਜ਼ਰ ਨਾ ਆਉਣ ‘ਤੇ ਸਖਤ ਨਿਖੇਧੀ ਕਰ ਕਾਂਗਰਸ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ | ਇਸ ਮਾਹੌਲ ਨੂੰ ਦੇਖਦੇ ਨਵਜੋਤ ਸਿੱਧੂ ਜਲਦ ਹੀ ਉਸ ਸਮਾਗਮ ਦੇ ਵਿੱਚੋਂ ਵਾਪਿਸ ਚਲੇ ਗਏ |