ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਕਸਰ ਆਪਣੇ ਟਵੀਟਸ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੂੰ ਇਸ ਆਦਤ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਦਰਅਸਲ, ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ ਨੇ ਸਿੱਧੂ ਵੱਲੋਂ ਕੀਤੇ ਗਏ ਟਵੀਟ ਦੇ ਖਿਲਾਫ ਅਦਾਲਤ ਵਿੱਚ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਹੈ, ਜਿਸ ਦੀ ਸੁਣਵਾਈ ਮੰਗਲਵਾਰ 16 ਨਵੰਬਰ ਨੂੰ ਹੋਵੇਗੀ।
ਖਾਸ ਤੌਰ ‘ਤੇ ਇਹ ਪਟੀਸ਼ਨ ਉਨ੍ਹਾਂ ਟਵੀਟਸ ਨੂੰ ਲੈ ਕੇ ਦਾਇਰ ਕੀਤੀ ਗਈ ਹੈ, ਜੋ ਸਿੱਧੂ ਨੇ ਅਦਾਲਤ ਦੇ ਇਕ ਜਾਂ ਦੂਜੇ ਮਾਮਲੇ ਦੀ ਸੁਣਵਾਈ ‘ਤੇ ਕੀਤੇ ਹਨ।