ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਟਵੀਟ ਦਾ ਜਵਾਬ ਦਿੱਤਾ ਹੈ | ਕੈਪਟਨ ਵੱਲੋਂ ਕਾਂਗਰਸੀ ਆਗੂਆਂ ਉਤੇ ਤਿੱਖੇ ਜਵਾਬੀ ਹਮਲੇ ਕੀਤੇ। ਉਨ੍ਹਾਂ ਨੇ ਹਰੀਸ਼ ਰਾਵਤ, ਨਵਜੋਤ ਸਿੱਧੂ ਅਤੇ ਪ੍ਰਗਟ ਸਿੰਘ ਤੇ ਸ਼ਬਦੀ ਹਮਲੇ ਕੀਤੇ |ਕੈਪਟਨ ਨੇ ਰਾਵਤ ਨੂੰ ਕਿਹਾ ਕਿ ਉਹ ਮੈਨੂੰ (ਕੈਪਟਨ) ਧਰਮ ਨਿਰਪੱਖਤਾ ਦਾ ਪਾਠ ਨਾ ਪੜ੍ਹਾਉਣ। ਇਸ ਦੇ ਨਾਲ ਹੀ ਪਰਗਟ ਸਿੰਘ ਦੇ ਅਕਾਲੀ ਦਲ ਅਤੇ ਨਵਜੋਤ ਸਿੱਧੂ ਦੇ ਭਾਜਪਾ ਤੋਂ ਆਉਣ ਉਤੇ ਰਾਵਤ ਨੂੰ ਘੇਰਿਆ। ਸਿੱਧੂ ਵੱਲੋਂ ਉਨ੍ਹਾਂ ਨੂੰ ਖੇਤੀਬਾੜੀ ਕਾਨੂੰਨ ਨਿਰਮਾਤਾ ਕਹਿਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਉਸ ਦਾ ਜਵਾਬ ਦਿੱਤਾ। ਰਾਵਤ ਨੇ ਕਿਹਾ ਸੀ ਕਿ ਜੇਕਰ ਅਮਰਿੰਦਰ ਭਾਜਪਾ ਨਾਲ ਜਾ ਰਹੇ ਹਨ ਤਾਂ ਉਹ ਧਰਮ ਨਿਰਪੱਖ ਹਨ। ਇਸ ਦੇ ਜਵਾਬ ਵਿੱਚ ਅਮਰਿੰਦਰ ਨੇ ਕਿਹਾ ਕਿ ਧਰਮ ਨਿਰਪੱਖਤਾ ਦੀ ਗੱਲ ਕਰਨੀ ਬੰਦ ਕਰੋ।
ਕੈਪਟਨ ਨੇ ਕਿਹਾ ਕਿ ਇਨ੍ਹਾਂ ਨਾ ਭੁੱਲੋ ਕਿ ਸਿੱਧੂ 14 ਸਾਲਾਂ ਤੋਂ ਭਾਜਪਾ ਵਿਚ ਸਨ ਅਤੇ ਉਸ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਹੀ ਨਾਨਾ ਪਟੋਲੇ ਅਤੇ ਰੇਵਨਾਥ ਰੈਡੀ ਜੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਤੋਂ ਨਹੀਂ ਤਾਂ ਕਿੱਥੋਂ ਆਏ? ਮੌਜੂਦਾ ਪੰਜਾਬ ਸਰਕਾਰ ਵਿੱਚ ਮੰਤਰੀ ਪਰਗਟ ਸਿੰਘ ਵੀ 4 ਸਾਲ ਅਕਾਲੀ ਦਲ ਵਿੱਚ ਰਹੇ।ਅਮਰਿੰਦਰ ਨੇ ਪੁੱਛਿਆ ਕਿ ਮਹਾਰਾਸ਼ਟਰ ਵਿੱਚ ਕਾਂਗਰਸ ਸ਼ਿਵ ਸੈਨਾ ਨਾਲ ਕੀ ਕਰ ਰਹੀ ਹੈ। ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕਾਂਗਰਸ ਦਾ ਕਥਿਤ ਫਿਰਕੂ ਤਾਕਤਾਂ ਨਾਲ ਗਠਜੋੜ ਕਰਨਾ ਠੀਕ ਹੈ ਜਦੋਂ ਤੱਕ ਉਸ ਨੂੰ ਠੀਕ ਲਗਦਾ ਹੈ? ਜੇ ਇਹ ਬਿਲਕੁਲ ਸਿਆਸੀ ਮੌਕਾਪ੍ਰਸਤੀ ਨਹੀਂ, ਤਾਂ ਫਿਰ ਕੀ ਹੈ?
ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਟਵੀਟਾਂ ਰਾਹੀ ਵਾਰ ਕੀਤੇ ਸਨ। ਸਿੱਧੂ ਨੇ ਕੈਪਟਨ ਨੂੰ ਖੇਤੀ ਕਾਨੂੰਨਾਂ ਦਾ ਨਿਰਮਾਤਾ ਕਰਾਰ ਦਿੱਤਾ ਸੀ।