ਸੁਖਬੀਰ ਬਾਦਲ ਦੇ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕਰ ‘ਆਪ’ ਤੇ ਕਾਂਗਰਸ ‘ਤੇ ਨਿਸ਼ਾਨੇ ਸਾਧੇ ਗਏ |ਇਸ ਦੌਰਾਨ ਉਨ੍ਹਾਂ ਦੇ ਵੱਲੋਂ ਨਵਜੋਤ ਸਿੱਧੂ ‘ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਗਏ| ਜਿਸ ਦਾ ਜਵਾਬ ਨਵਜੋਤ ਸਿੱਧੂ ਨੇ ਇੱਕ ਟਵੀਟ ਜਰੀਏ ਸੁਖਬੀਰ ਬਾਦਲ ਨੂੰ ਦਿੱਤਾ ਹੈ | ਸਿੱਧੂ ਲਿਖਦੇ ਹਨ ਕਿ ਅਕਾਲੀ ਦਲ ਦੇ ਭ੍ਰਿਸ਼ਟ ਕਾਰੋਬਾਰ ਖ਼ਤਮ ਕਰਕੇ ਰਹਾਂਗਾ| ਇਸ ਦੇ ਨਾਲ ਹੀ ਸਿੱਧੂ ਨੇ ਲਿਖਿਆ ਕਿ ਜਦੋਂ ਤੱਕ ਪੰਜਾਬ ਦੇ ਖੰਡਰਾਂ ‘ਤੇ ਬਣੇ ਤੁਹਾਡੇ ਸੁਖ ਵਿਲਾਸ ਨੂੰ ਗਰੀਬਾਂ ਲਈ ਸਕੂਲ ਤੇ ਹਸਪਤਾਲ ‘ਚ ਨਹੀਂ ਬਦਲਿਆ ਜਾਂਦਾ ਮੈਂ ਉਦੋ ਤੱਕ ਹਿੰਮਤ ਨਹੀਂ ਹਾਰਾਂਗਾ |