ਨਵਜੋਤ ਸਿੱਧੂ ਦੇ ਵੱਲੋਂ ਟਵੀਟ ਕਰ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ |ਇਹ ਜਾਣਕਾਰੀ ਉਨ੍ਹਾਂ ਦੇ ਵੱਲੋਂ ਟਵੀਟ ਕਰ ਦਿੱਤੀ ਗਈ ਹੈ | ਸਿੱਧੂ ਨੇ 18 ਜੁਲਾਈ ਨੂੰ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਸੀ | ਉਨ੍ਹਾਂ ਟਵੀਟ ਦੇ ਵਿੱਚ ਲਿਖਿਆ ਮੈਂ ਪੰਜਾਬ ਦੇ ਭਵਿੱਖ ਨਾਲ ਸਮਝੌਤਾ ਨਹੀਂ ਕਰ ਸਕਦਾ | ਇਸ ਦੇ ਨਾਲ ਸਿੱਧੂ ਨੇ ਕਿਹਾ ਸਮਝੋਤੇ ਨਾਲ ਹੀ ਆਦਮੀ ਦਾ ਪਤਨ ਸ਼ੁਰੂ ਹੁੰਦਾ ਹੈ ਅਤੇ ਮੈਂ ਕਾਂਗਰਸ ਦੇ ਵਿੱਚ ਬਣਿਆ ਰਹਾਂਗਾ |