ਕਾਂਗਰਸ ਨੇਤਾ ਅਲਕਾ ਲਾਂਬਾ ਦੀ ਅੱਜ ਰੋਪੜ ਥਾਣੇ ‘ਚ ਪੇਸ਼ੀ ਸੀ।ਪੇਸ਼ੀ ‘ਤੇ ਉਨਾਂ੍ਹ ਦੇ ਨਾਲ ਕਾਂਗਰਸ ਦੇ ਕਈ ਵੱਡੇ ਆਗੂ ਗਏ।ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਅਤੇ ਇਸ ਤੋਂ ਇਲਾਵਾ ਨਵਜੋਤ ਸਿੱਧੂ ਵੀ ਉਥੇ ਪਹੁੰਚੇ ਪਰ ਬਾਹਰੋਂ ਹੀ ਵਾਪਸ ਮੁੜ ਆਏ।
ਦੱਸ ਦੇਈਏ ਕਿ ਇਸ ਦੌਰਾਨ ਕਾਂਗਰਸੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।ਜਿਸ ‘ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਆਪ ਸਰਕਾਰ ‘ਤੇ ਨਿਸ਼ਾਨੇ ਸਾਧੇ।ਸਿੱਧੂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮਾਨ ਸਰਕਾਰ ਨੇ ਜੋ ਵੀ ਐਲਾਨ ਕੀਤੇ, ਉਨ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਹੋਇਆ ਹੈ?
ਇਸ ਦੌਰਾਨ ਉਨ੍ਹਾਂ ਨੇ ਸੀਐੱਮ ਭਗਵੰਤ ਮਾਨ ਨੂੰ ਐਲਾਨਵੰਤ ਨਾਮ ਦਿੱਤਾ।ਇਸ ਦੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ 24 ਘੰਟਿਆਂ ‘ਚ ਬਰਗਾੜੀ ਦਾ ਇਨਸਾਫ ਕਿੱਥੇ ਕਿਉਂ ਨਹੀਂ ਮਿਲਿਆ? ਉਥੇ ਹੀ ਦੱਸ ਦੇਈਏ ਕਿ ਬੀਤੇ ਕੱਲ੍ਹ ਭਗਵੰਤ ਮਾਨ ‘ਤੇ ਤੰਜ ਕੱਸਦੇ ਹੋਏ ਕਿਹਾ ਸੀ ਕਿ ਪਹਿਲਾਂ ਕਾਂਗਰਸ ਤੋਂ ਆਪਣੀ ਮਾਨਤਾ ਤਾਂ ਲੈ ਲਉ।ਫਿਰ ਵਿਰੋਧ ਕਰਿਓ।