ਕਾਂਗਰਸ ਚ ਚੱਲ ਰਹੇ ਕਲੇਸ਼ ਨੂੰ ਲੈ ਕੇ ਹਾਈਕਮਾਨ ਦੇ ਵੱਲੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਉਧਰ ਕੈਪਟਨ ਦੇ ਵੱਲੋਂ ਲੰਚ ਡਿਪਲੋਮੈਸੀ ਸ਼ੁਰੂ ਕੀਤੀ ਗਈ ਹੈ | ਬੁੱਧਵਾਰ ਸ਼ਾਮ ਨਵਜੋਤ ਸਿੱਧੂ ਦੇ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਸੀ ਜਿਸ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੈਬਨਿਟ ਦੇ ਵਿੱਚ ਵੱਡਾ ਫੇਅਰਬਦਲ ਹੋ ਸਕਦਾ ਹੈ,ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਇਆ ਜਾ ਸਕਦਾ ਹੈ | ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਦੇ ਕਲੇਸ਼ ਜੁਲਾਈ ਦੇ ਪਹਿਲੇ ਹਫ਼ਤੇ ਖ਼ਤਮ ਹੋ ਜਾਵੇਗਾ ਜਿਸ ਦੇ ਵਿਚਾਲੇ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ |
ਕੈਪਟਨ ਅਮਰਿੰਦਰ ਸਿੰਘ ਵੀ ਜਲਦ ਹਾਈਕਮਾਨ ਦੇ ਨਾਲ ਗੱਲਬਾਤ ਕਰਨ ਦਿੱਲੀ ਜਾਣਗੇ ਜਦੋਂ ਵੀ ਹੁਣ ਹਾਈਕਮਾਨ ਬੁਲਾਏਗਾ ਕੈਪਟਨ ਦਿੱਲੀ ਮੀਟਿੰਗ ਕਰਨ ਜਾਣਗੇ |
ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਹਾਈਕਮਾਨ ਨਾਲ ਬਿਨਾ ਮੀਟਿੰਗ ਕੀਤੇ ਹੀ ਆ ਗਏ ਸਨ ਜੋ ਹੁਣ ਜਲਦ ਦੁਬਾਰਾ ਦਿੱਲੀ ਹਾਈਕਮਾਨ ਨਾਲ ਗੱਲਬਾਤ ਕਰਨ ਪਹੁੰਚਣਗੇ ਜਿਸ ਤੋਂ ਬਾਅਦ ਕੋਈ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ |
ਰਾਹੁਲ ਗਾਂਧੀ ਅਤੇ ਪ੍ਰਿਯੰਕਾਂ ਗਾਂਧੀ ਹਮੇਸ਼ਾ ਹੀ ਜੰਗ ਲੀਡਰਾਂ ਨੂੰ ਅੱਗੇ ਲਾਉਣ ਬਾਰੇ ਆਖਿਆ ਜਾਂਦਾ ਹੈ ਪਰ ਦੂਜੇ ਪਾਸੇ ਹਾਈਕਮਾਨ ਕਾਂਗਰਸ ਦੇ ਸੀਨੀਅਰ ਲੀਡਰਾਂ ਨੂੰ ਵੀ ਨਾਰਾਜ਼ ਨਹੀਂ ਕਰ ਸਕਦੇ |ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਸਿੱਧੂ ਨੂੰ ਕਿਤੇ ਨਾ ਕਿਤੇ ਫਿੱਟ ਕਰਨਾ ਕਾਂਗਰਸ ਦੀ ਮਜ਼ਬੂਰੀ ਹੈ |
ਕੈਪਟਨ ਅਮਰਿੰਦਰ ਸਿੰਘ ਲਗਾਤਾਰ ਆਪਣੀ ਵੱਲੋਂ ਕੀਤੀਆਂ ਗਲਤੀਆਂ ਸੁਧਾਰਣ ‘ਤੇ ਲੱਗੇ ਹੋਏ ਹਨ | ਕੈਪਟਨ ਦੇ ਵੱਲੋਂ ਬੀਤੇ ਦਿਨ ਹਿੰਦੂ ਭਾਈਚਾਰੇ ਨਾਲ ਸਬੰਧਤ ਕਾਂਗਰਸ ਦੇ ਮੰਤਰੀਆਂ ਨੂੰ ਬੁਲਾ ਕੇ ਉਨਾਂ ਤੋਂ ਪੱਖ ਜਾਣਿਆ ਗਿਆ ਹੈ ਅਤੇ ਉਨਾਂ ਦੀਆਂ ਮੰਗਾ ਵੀ ਸੁਣੀਆਂ ਗਈਆ ਹਨ |