ਨਵਜੋਤ ਕੌਰ ਸਿੱਧੂ ਦੇ ਵੱਲੋਂ ਲਾਈਵ ਹੋ ਕੇ ਕੈਪਟਨ ਸਰਕਾਰ ‘ਤੇ ਨਿਸ਼ਾਨੇ ਸਾਧੇ ਗਏ ਹਨ| ਜਿਸ ਦੇ ਵਿੱਚ ਉਨਾਂ ਨੇ ਕਿਹਾ ਕਿ ਵੱਡੇ-ਵੱਡੇ ਪੋਸਟਰ ਲਗਾਉਣ ਤੋਂ ਚੰਗਾ ਸਰਕਾਰ ਗਰੀਬਾ ਨੂੰ ਰਾਸ਼ਨ ਦੇਵੇ | ਇਸ ਦੇ ਨਾਲ ਹੀ ਉਨਾਂ ਕਿਹਾ ਕਿ ਮੈਂ ਪੋਸਟਰਾਂ ਦੇ ਬਿਲਕੁਲ ਖਿਲਾਫ ਹਾਂ ਜਿੱਥੇ ਵੀ ਕਿਤੇ ਪੋਸਟਰ ਲੱਗੇ ਸੀ ਫ਼ੋਨ ਕਰ ਅਸੀ ਉਥੋਂ ਪੋਸਟਰ ਹਟਵਾ ਰਹੇ ਹਾਂ | ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਇਨਾਂ ਅਧਿਆਪਕਾਂ ਦੇ ਵੱਲੋਂ ਉਚੇਰੀ ਵਿਦਿਆ ਪ੍ਰਾਪਤ ਕੀਤੀ ਜਾਂਦੀ ਜਿਸ ਤੋਂ ਬਾਅਦ ਵੀ ਉਹ ਦਰ ਦਰ ਠੋਕਰ ਖਾ ਰਹੇ ਹਨ | ਸਰਕਾਰ ਨੂੰ ਚਾਹੀਦਾ ਕਿ ਸਰਕਾਰੀ ਸਕੂਲਾਂ ਨੂੰ ਵਧੀਆ ਬਣਾਇਆ ਜਾਵੇ ਤਾਂ ਜੋ ਪ੍ਰਾਈਵੇਟ ਸਕੂਲਾਂ ‘ਚ ਜਾਣ ਵਾਲੇ ਬੱਚੇ ਸਰਕਾਰੀ ਸਕੂਲ ਦੇ ਅਧਿਆਪਕਾਂ ਤੋਂ ਸਿੱਖ ਸਕਣ |ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸੀ ਵਿਧਾਇਕਾ ਦੇ ਬੱਚਿਆਂ ਨੂੰ ਨੌਕਰੀ ਦੇਣ ਤੇ ਵੀ ਸਵਾਲ ਖੜੇ ਕੀਤੇ ਗਏ | ਜੇ ਫ੍ਰੀਡਮ ਫਾਈਟਰ ਦੇ ਪੁੱਤ ਨੂੰ ਨੌਕਰੀ ਮਿਲਦੀ ਤਾਂ ਜਿਆਦਾ ਖੁਸ਼ੀ ਹੋਣੀ ਸੀ |