ਨਵਜੋਤ ਸਿੱਧੂ ਨੇ ਟਵੀਟ ਕਰਕੇ ਆਪਣੀ ਹੀ ਕੈਪਟਨ ਸਰਕਾਰ ਤੇ ਸਵਾਲ ਚੁੱਕੇ ਹਨ| ਮੁੱਖ ਮੰਤਰੀ CM ਕੈਪਟਨ ਦੇ AC ਬੰਦ ਕਰਨ ਅਤੇ ਦਫ਼ਤਰਾਂ ਦੇ ਸਮੇਂ ‘ਚ ਬਦਲਾਅ ਕਰਨ ਦੇ ਫੈਸਲੇ ਦਾ ਜਵਾਬ ਟਵੀਟ ਜਰੀਏ ਸਿੱਦੂ ਦੇ ਵੱਲੋਂ ਦਿੱਤਾ ਗਿਆ ਹੈ, ਸਿੱਧੂ ਦੇ ਵੱਲੋਂ 9 ਟਵੀਟ ਕਰਕੇ ਕੈਪਟਨ ਸਰਕਾਰ ‘ਤੇ ਤੰਜ ਕੱਸੇ ਗਏ ਹਨ |ਨਵਜੋਤ ਸਿੱਧੂ ਨੇ ਲਿਖਿਆ ਹੈ ਕਿ ਜੇਕਰ ਸਹੀ ਦਿਸ਼ਾ ਦੇ ਵਿੱਚ ਕੈਪਟਨ ਸਰਕਾਰ ਨੇ ਕੰਮ ਕੀਤਾ ਹੁੰਦਾ ਤਾਂ ਅਜਿਹੇ ਫੈਸਲਿਆਂ ਦੀ ਲੋੜ ਨਹੀਂ ਪੈਣੀ ਸੀ |
ਪੰਜਾਬ ‘ਚ ਦਫ਼ਤਰਾਂ ਦੇ ਵਿੱਚ AC ਬੰਦ ਕਰਨ ਅਤੇ ਸਮਾਂ ਬਦਲਣ ਦੀ ਲੋੜ ਨਹੀਂ ਇਸ ਨਾਲ ਕੋਈ ਹੱਲ ਨਹੀਂ ਨਿਕਲੇਗਾ | ਪੰਜਾਬ ਨੈਸ਼ਨਲ ਗਰਿੱਡ ਤੋਂ ਸਸਤੀ ਬਿਜਲੀ ਖਰੀਦ ਸਕਦਾ ਹੈ |ਸਹੀ ਸਮੇਂ ਤੇ ਸਹੀ ਫੈਸਲੇ ਲਏ ਹੁੰਦੇ ਤਾਂ ਪੰਜਾਬ ਦੇ ਵਿੱਚ ਅਜਿਹੀਆਂ ਦਿੱਕਤਾਂ ਨਹੀਂ ਆਉਂਦੀਆਂ |
ਇਸ ਦੇ ਨਾਲ ਹੀ ਬਾਦਲਾਂ ਤੇ ਵੀ ਨਵਜੋਤ ਸਿੱਧੂ ਦੇ ਵੱਲੋਂ ਨਿਸ਼ਾਨੇ ਸਾਧੇ ਗਏ ਹਨ | ਅਕਾਲੀ ਸਰਕਾਰ ਨੇ ਨਿੱਜੀ ਥਰਮਲ ਪਲਾਂਟਾ ਦੇ ਨਾਲ ਨੁਕਸਾਨ ਵਾਲੇ ਸਮਝੋਤੇ ਕੀਤੇ ਸਨ ਪਰ ਪੰਜਾਬ ਸਰਕਾਰ ਜੇਕਰ ਸਹੀ ਫੈਸਲੇ ਲੈਂਦੀ ਤਾਂ ਅਜਿਹੇ ਸੰਕਟ ਪੈਦਾਂ ਨਾਂ ਹੁੰਦੇ |
ਜਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਸਮੇਂ ਦਿੱਲੀ ਬੈਠੇ ਹੋਏ ਹਨ ਤੇ ਅਜਿਹਾ ਟਵੀਟ ਸਾਹਮਣੇ ਆ ਰਹੇ ਹਨ | ਇੱਕ ਪਾਸੇ ਕਾਂਗਰਸ ਦੇ ਵਿੱਚ ਕਲੇਸ਼ ਚੱਲ ਰਿਹਾ ਹੈ ਦੂਜੇ ਪਾਸੇ ਨਵਜੋਤ ਸਿੱਧੂ ਨੂੰ ਕੋਈ ਅਹੁੰਦਾ ਮਿਲਣ ਦੇ ਕਿਆਸ ਲਾਏ ਜਾ ਰਹੇ ਹਨ |