ਸਿੰਘੂ ਬਾਰਡਰ ‘ਤੇ ਉਸ ਸਮੇਂ ਹਲਚਲ ਮਚ ਗਈ ਜਦੋਂ ਇੱਕ ਵਿਅਕਤੀ ਦੀ ਲਾਸ਼ ਅੰਦੋਲਨਕਾਰੀ ਸਟੇਜ ਦੇ ਕੋਲ ਲਟਕਾ ਦਿੱਤੀ ਜਾਂਦੀ ਹੈ।ਦੱਸਣਯੋਗ ਹੈ ਕਿ ਇਸ ਮਾਮਲੇ ‘ਚ ਹਰਿਆਣਾ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ।
ਨੌਜਵਾਨ ਦਾ ਹੱਥ ਕੱਟਕੇ ਪੁਲਿਸ ਦੀ ਬੈਰੀਕੇਡਸ ‘ਤੇ ਲਟਕਾਏ ਗਏ ਸਨ।ਇਸ ਘਟਨਾ ਨੇ ਸਭ ਨੂੰ ਦਹਿਲਾ ਕੇ ਰੱਖ ਦਿੱਤਾ।ਇਸ ਹੱਤਿਆਕਾਂਡ ‘ਚ ਨਿਹੰਗ ਸਿੰਘ ਸ਼ੱਕ ਦੇ ਘੇਰੇ ‘ਚ ਹਨ।ਦੱਸਣਯੋਗ ਹੈ ਕਿ ਇਸ ਮਾਮਲੇ ‘ਚ ਨਿਹੰਗ ਸਿੰਘ ਸਰਦਾਰ ਸਰਬਜੀਤ ਸਿੰਘ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।ਜਿਸ ਨੂੰ ਅੱਜ 7 ਦਿਨ ਦੀ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਸਰਬਜੀਤ ਤੋਂ ਬਾਅਦ ਹੁਣ ਇੱਕ ਹੋਰ ਨਿਹੰਗ ਸਿੰਘ ਨੇ ਸਰੈਂਡਰ ਕੀਤਾ ਹੈ।ਦੱਸਣਯੋਗ ਹੈ ਕਿ ਗੁਰੂਘਰ ‘ਚ ਅਰਦਾਸ ਕਰਕੇ ਨਿਹੰਗ ਨਰਾਇਣ ਸਿੰਘ ਨੇ ਸਰੈਂਡਰ ਕੀਤਾ।ਨਰਾਇਣ ਸਿੰਘ ਜੰਡਿਆਲਾ ਦੇ ਪਿੰਡ ਅਮਰਕੋਟ ਦਾ ਰਹਿਣ ਵਾਲਾ ਹੈ।ਉਹ ਲਖਬੀਰ ਦੀ ਹੱਤਿਆ ਦੇ ਬਾਅਦ ਪਿੰਡ ਵਾਪਸ ਆਇਆ ਸੀ।ਫਿਲਹਾਲ ਉਸਦੇ ਪਿੰਡ ‘ਚ ਭਾਰੀ ਪੁਲਿਸ ਬਲ ਤਾਇਨਾਤ ਹੈ।