ਜਦੋਂ ਕੋਈ ਵਿਅਕਤੀ ਮਿਹਨਤ ਕਰਕੇ ਆਪਣੇ ਟੀਚੇ ਨੂੰ ਹਰ ਹਾਲ ‘ਚ ਹਾਸਲ ਕਰਨ ਦਾ ਮਨ ਬਣਾ ਲੈਂਦਾ ਹੈ ਤਾਂ ਉਸ ਨੂੰ ਦੁਨੀਆ ਦੀ ਕੋਈ ਵੀ ਤਾਕਤ ਰੋਕ ਨਹੀਂ ਸਕਦੀ।ਕਈ ਲੋਕਾਂ ਨੂੰ ਅਜਿਹੀ ਰੱਬੀ ਦਾਤ ਬਖਸ਼ੀ ਹੁੰਦੀ ਹੈ ਕਿ ਉਹ ਆਪਣੀ ਉਮਰ ਦੇ ਹਿਸਾਬ ਨਾਲ ਤਜ਼ੁਰਬੇ ਹਾਸਿਲ ਨਹੀਂ ਕਰਦੇ ਕਈ ਲੋਕ ਨਿੱਕੀ ਜਿਹੀ ਉਮਰੇ ਹੀ ਵੱਡੇ ਮੁਕਾਮ ਹਾਸਲ ਕਰ ਲੈਂਦੇ ਹਨ।
ਦੱਸਣਯੋਗ ਹੈ ਕਿ ਜਦੋਂ ਕੋਰੋਨਾ ਕਾਲ ‘ਚ ਜਿਆਦਾਤਰ ਬੱਚੇ ਮੋਬਾਇਲ ‘ਤੇ ਆਪਣਾ ਬਤੀਤ ਕਰਦੇ ਸਨ।ਪਰ ਉਸ ਸਮੇਂ ਸਿਰਫ 16 ਸਾਲ ਦੀ ਉਮਰ ਦੀ ਇਸ ਬੱਚੀ ਨੇ ਭਾਰਤ ਨੂੰ ਜਾਗਰੂਕ ਇੱਕ ਸੇਧ ਦੇਣ ਦੇ ਜ਼ਜਬੇ ਨਾਲ ਸੇਕੁਲਰਿਜਮ ‘ਤੇ ਅੰਗਰੇਜ਼ੀ ਭਾਸ਼ਾ ‘ਚ ਇੱਕ 90 ਸਫਿਆਂ ਵਾਲੀ ਕਿਤਾਬ ਲਿਖ ਦਿੱਤੀ ਅਤੇ ਕਿਤਾਬ ਵੀ ਅਜਿਹੀ ਲਿਖੀ ਕਿ ਅਮਰੀਕਾ ‘ਚ ਰਹਿਣ ਵਾਲੇ ਇੱਕ ਪਬਲਿਸ਼ਰ ਨੇ ਲਿਖ-ਪੜ੍ਹ ਉਸ ਨੂੰ ਛਾਪਣ ਦੇ ਨਾਲ ਨਾਲ ਉਸਦੇ ਅਧਿਕਾਰ ਵੀ ਸੁਰੱਖਿਅਤ ਵੀ ਕਰਵਾ ਕੇ ਦਿੱਤੇ।
ਹਾਂਜੀ ਅਸੀਂ ਗੱਲ ਕਰਦੇ ਹਾਂ ਖੰਨਾ ਦੇ ਲਲਹੇੜੀ ਰੋਡ ‘ਤੇ ਰਹਿਣ ਵਾਲੀ ਅਤੇ ਲਾਲਾ ਸਰਕਾਰੂ ਮਲ ਸਰਬਹਿਤਕਾਰੀ ਵਿਦਿਆ ਮੰਦਿਰ ‘ਚ ਬਾਰਵੀਂ ਜਮਾਤ ਦੀ ਵਿਦਿਆਰਥਣ ਰਸ਼ਮਿਨ ਭਾਰਦਵਾਜ ਦੀ।ਜੋ ਕਿ ਜਮਾਂਦਰੂ ਹੀ ਇੱਕ ਹੱਥ ਤੋਂ ਅਪਾਹਜ ਹੈ, ਪਰ ਉਸ ਨੇ ਕਦੇ ਵੀ ਆਪਣੀ ਸਰੀਰਕ ਕਮੀ ਨੂੰ ਆਪਣੇ ਦਿਲ ਅਤੇ ਦਿਮਾਗ ‘ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਦੂਜਿਆਂ ਲਈ ਵੀ ਪ੍ਰੇਰਨਾ ਬਣੀ ਹੈ।16 ਸਾਲਾਂ ਦੀ ਰਸ਼ਮਿਨ ਭਾਰਦਵਾਜ ਵਲੋਂ ਭਾਰਤੀ ਸੇਕੁਲਰਿਜ਼ਮ ‘ਤੇ ਲਿਖੀ ਗਈ ਕਿਤਾਬ ਦਾ ਨਾਂ ਹੈ।”ਦਿ ਕੈਲੇਜੀਨਿਅਸ ਲਾਈਟ” ਭਾਵ (ਮੱਧਮ ਰੌਸ਼ਨੀ) 90 ਪੰਨਿਆਂ ਦੀ ਲਿਖੀ ਗਈ ਇਹ ਕਿਤਾਬ ਅੰਗਰੇਜ਼ੀ ਭਾਸ਼ਾ ‘ਚ ਹੈ।ਰਸ਼ਮਿਨ ਦਾ ਵਿਚਾਰ ਹੈ ਕਿ ਆਉਣ ਵਾਲੇ ਸਮੇਂ ‘ਚ ਇਸ ਕਿਤਾਬ ਨੂੰ ਭਾਰਤੀਆਂ ਲਈ ਹਿੰਦੀ ਅਤੇ ਪੰਜਾਬੀ ਭਾਸ਼ਾ ‘ਚ ਟਰਾਂਸਲੇਟ ਕਰਨਾ ਹੈ।