ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ ਹੋਈ ਹੈ। ਅਕਾਲੀ ਦੇ ਕਾਂਗਰਸ ‘ਚ ਭਾਜਪਾ ਨੇ ਵੱਡੀ ਸੰਨ ਲਾਈ ਹੈ। ਅਕਾਲੀ ਦਾ ਵੱਡਾ ਚਿਹਰਾ ਮਨਜਿੰਦਰ ਸਿੰਘ ਸਿਰਸਾ ਭਾਜਪਾ ਦੇ ਹੋ ਗਏ ਹਨ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇਅ ਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ।
ਦੱਸਣਯੋਗ ਹੈ ਕਿ ਅਸਤੀਫਾ ਦਾ ਐਲਾਨ ਵੇਲੇ ਮਨਜਿੰਦਰ ਸਿੰਘ ਸਿਰਸਾ ਨੇ ਅਸਤੀਫਾ ਦਾ ਨਿੱਜੀ ਕਾਰਨ ਦੱਸਿਆ ਸੀ।ਇਸ ਤੋਂ ਇਲਾਵਾ ਪਹਿਲਾਂ ਅਕਾਲੀ ਦਾ ਚਿਹਰਾ ਰਹੇ ਤੇ ਹਾਲ ‘ਚ ਹੀ ਕਾਂਗਰਸ ‘ਚ ਸ਼ਾਮਿਲ ਹੋਏ ਸਨ
ਪਰਮਿੰਦਰ ਬਰਾੜ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਹੈ।ਇਨਾਂ੍ਹ ਦੋਵਾਂ ਵੱਡਿਆਂ ਚਿਹਰਿਆਂ ਦਾ ਭਾਜਪਾ ‘ਚ ਸ਼ਾਮਿਲ ਹੋਣ ਨਾਲ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ।