ਪਸ਼ੂਪਾਲਣ, ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਅੱਜ ਨਵਨਿਯੁਕਤ ਵੈਟਰਨਰੀ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ।ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਨਾਂ ਵੈਟਰਨਰੀ ਅਫਸਰਾਂ ਦੀ ਨਿਯੁਕਤੀ ਦੀ ਸਿਫਾਰਿਸ਼ ਪੀਪੀਏਐਸਸੀ ਵਲੋਂ ਕੀਤੀ ਗਈ ਹੈ।
ਉਨਾਂ੍ਹ ਦੱਸਿਆ ਕਿ ਜਿਨਾਂ ਵੈਟਰਨਰੀ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਉਨਾਂ੍ਹ ‘ਚ ਡਾ. ਜਗਜੀਤ ਸਿੰਘ ਪੁੱਤਰ ਲਾਭ ਸਿੰਘ, ਅਜੀਤ ਨਗਰ, ਡਾ, ਹਰਜਾਪ ਕੌਰ ਬੇਟੀ ਗੁਰਜੀਤ ਸਿੰਘ, ਡਾ.ਪ੍ਰਾਚੀਰ ਬੁਧਾਵਰ ਪੁੱਤਰ ਹਰਮਿੰਦਰ ਬੁਧਾਵਰ ਸ਼ਾਮਿਲ ਹਨ।ਇਸ ਮੌਕੇ ‘ਤੇ ਨਵਨਿਯੁਕਤ ਵੈਟਰਨਰੀ ਅਫਸਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਤ੍ਰਿਪਤ ਬਾਜਵਾ ਨੇ ਕਿਹਾ ਕਿ ਉਨਾਂ੍ਹ ਨੂੰ ਪੂਰੀ ਨਿਸ਼ਠਾ ਅਤੇ ਦ੍ਰਿੜਤਾ ਨਾਲ ਸੇਵਾ ਨਿਭਾਉਂਦੇ ਹੋਏ ਲੋਕਾਂ ਨੂੰ ਸਰਕਾਰ ਦੀਆਂ ਸੇਵਾਵਾਂ ਦਾ ਲਾਭ ਪਹੁੰਚਾਉਣਾ ਚਾਹੀਦਾ।