ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਨਿਯਮਾਂ ਉਲੰਘਣਾ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਲੋਕ ਪਹਾੜੀ ਇਲਾਕਿਆਂ ‘ਚ ਜਾ ਰਹੇ ਹਨ ਅਤੇ ਕੋਰੋਨਾ ਦੇ ਨਿਯਮਾਂ ਨੂੰ ਅਣਦੇਖਾ ਕਰ ਰਹੇ ਨੇ। ਸਿਹਤ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਅਸੀਂ ਪਾਬੰਦੀਆਂ ਵਿੱਚ ਢਿੱਲ ਨੂੰ ਫਿਰ ਖ਼ਤਮ ਕਰ ਸਕਦੇ ਹਾਂ।ਮੰਤਰਾਲੇ ਨੇ ਕੁਝ ਤਸਵੀਰਾਂ ਵੀ ਦਿਖਾਈਆਂ। ਇਸ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ ਅਤੇ ਮਨਾਲੀ, ਲਕਸ਼ਮੀ ਨਗਰ ਅਤੇ ਦਿੱਲੀ ਦੇ ਸਦਰ ਬਾਜ਼ਾਰ ਅਤੇ ਮੁੰਬਈ ਦੇ ਦਾਦਰ ਮਾਰਕੀਟ ਦੀਆਂ ਫੋਟੋਆਂ ਸ਼ਾਮਲ ਹਨ, ਜਿਸ ਵਿੱਚ ਲੋਕਾਂ ਦੀ ਭੀੜ ਦਿਖਾਈ ਦੇ ਸਕਦੀ ਹੈ।ਗੌਰਤਲਬ ਹੈ ਕਿ ਕਰੋਨਾ ਨਿਯਮਾਂ ‘ਚ ਢਿੱਲ ਮਿਲਣ ਤੋਂ ਬਾਅਦ ਲੋਕਾਂ ਨੇ ਪਹਾੜੀ ਇਲਾਕਿਆਂ ‘ਚ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਭੀੜ ਇੰਨੀ ਕਿ ਹੋਟਲਾਂ ‘ਚ ਰਹਿਣ ਲਈ ਕਮਰੇ ਤੱਕ ਨਹੀਂ ਮਿਲ ਰਹੇ। ਜਿਸ ਕਾਰਨ ਹੁਣ ਸਿਹਤ ਮੰਤਰਾਲੇ ਨੇ ਚਿੰਤਾ ਜ਼ਾਹਿਰ ਕੀਤੀ ਹੈ।