ਉੱਤਰ-ਪ੍ਰਦੇਸ਼ ਦੇ ਸੀਤਾਪੁਰ ‘ਚ ਅੱਜ ਇੱਕ ਡਾਕਟਰ ਦੀ ਹੱਤਿਆ ਕਰ ਦਿੱਤੀ ਗਈ।ਵਾਰਦਾਤ ਸੀਤਾਪੁਰ ਦੇ ਹਰਗਾਂਵ ਥਾਣਾ ਖੇਤਰ ਅਧੀਨ ਮੁਦਰਾਸਨ ‘ਚ ਹੋਈ।ਦਿਨ-ਦਿਹਾੜੇ ਇੱਕ ਸ਼ਖਸ ਨੇ ਡਾਕਟਰ ‘ਤੇ ਤਲਵਾਰ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।ਆਰੋਪੀ ਗ੍ਰਿਫਤਾਰ ਕਰ ਲਿਆ ਗਿਆ ਹੈ।ਮੁਦਰਾਸਨ ‘ਚ ਸਥਿਤ ਆਪਣੇ ਨਿੱਜੀ ਕਲੀਨਿਕ ‘ਚ ਡਾਕਟਰ ਮੁਨਿੰਦਰ ਪ੍ਰਤਾਪ ਵਰਮਾ ਮਰੀਜ ਦੇਖ ਰਹੇ ਸਨ, ਉਦੋਂ ਇੱਕ ਵਿਅਕਤੀ ਤਲਵਾਰ ਲੈ ਕੇ ਕਲੀਨਿਕ ‘ਚ ਵੜ ਗਿਆ।ਉਸ ਵਿਅਕਤੀ ਨੇ ਤਲਵਾਰ ਕੱਢ ਕੇ ਮੁਨਿੰਦਰ ‘ਤੇ ਹਮਲਾ ਕੀਤਾ।ਕਿਸੇ ਤਰ੍ਹਾਂ ਦਰਵਾਜ਼ਾ ਖੋਲ ਕੇ ਡਾਕਟਰ ਨੇ ਮੱਦਦ ਮੰਗੀ।ਦੱਸਿਆ ਜਾ ਰਿਹਾ ਹੈ ਕਿ ਆਰੋਪੀ ਨੇ ਤਲਵਾਰ ਨਾਲ ਪਹਿਲਾਂ ਡਾਕਟਰ ਦਾ ਹੱਥ ਵੱਢਿਆ, ਫਿਰ ਉਨਾਂ੍ਹ ਦੇ ਸਿਰ ਅਤੇ ਧੌਣ ‘ਤੇ ਕਈ ਵਾਰ ਕੀਤੇ।ਉਦੋਂ ਡਾਕਟਰ ਨੇ ਮੱਦਦ ਮੰਗੀ।ਇਸਤੋਂ ਬਾਅਦ ਕਲ਼ੀਨਿਕ ‘ਚ ਮੌਜੂਦ ਉਨਾਂ੍ਹ ਦੇ ਸਟਾਫ ਅਤੇ ਗੁਆਂਢੀ ਆਏ ਪਰ ਉਦੋਂ ਤੱਕ ਡਾਕਟਰ ਦਾ ਕਾਫੀ ਖੂਨ ਵਹਿ ਚੁੱਕਾ ਸੀ ਅਤੇ ਉਨਾਂ੍ਹ ਨੇ ਉੱਥੇ ਹੀ ਦਮ ਤੋੜ ਦਿੱਤਾ।