ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਨੇ ਪਾਕਿਸਤਾਨ ਨੂੰ ਗਰੇਅ ਸੂਚੀ ਵਿਚ ਹੀ ਬਰਕਰਾਰ ਰੱਖਿਆ ਹੈ। ਪਾਕਿਸਤਾਨ ਦੀ ਅਰਥ ਵਿਵਸਥਾ ਲੜਖੜਾਉਣ ਤੋਂ ਬਾਅਦ ਉਸ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਪਾਕਿਸਤਾਨ ਵਲੋਂ ਅਤਿਵਾਦ ਤੇ ਹੋਰ ਸਮੱਸਿਆਵਾਂ ਦਾ ਹੱਲ ਨਾ ਕਰਨ ’ਤੇ ਉਸ ਨੂੰ ਅਗਲੇ ਸਾਲ ਅਪਰੈਲ ਤਕ ਐਫਏਟੀਐਫ ਦੀ ਗਰੇਅ ਸੂਚੀ ਵਿਚ ਹੀ ਰੱਖਿਆ ਜਾਵੇਗਾ। ਇਸ ਸਬੰਧੀ ਫੈਸਲਾ ਪੈਰਿਸ ਵਿਚ ਐਫਏਟੀਐਫ ਦੀ ਅੱਜ ਹੋਈ ਮੀਟਿੰਗ ਵਿਚ ਕੀਤਾ ਗਿਆ। ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਨੇ ਗਰੇਅ ਸੂਚੀ ਵਿਚੋਂ ਬਾਹਰ ਆਉਣ ਲਈ ਬਣਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ।