ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਕੋਰੋਨਾ ਦੇ ਮਾਮਲਿਆਂ ਦੇ ਵਿੱਚ ਗਿਰਾਵਟ ਆਈ ਹੈ |ਜਿਸ ਤੋਂ ਬਾਅਦ ਦੇਸ ‘ਚ ਲਾਗੂ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਗਈ ਕਿਉਂਕਿ ਲੌਕਡਾਊ ਕਾਰਨ ਲੋਕ ਘਰਾਂ ਦੇ ਵਿੱਚ ਪਰੇਸ਼ਾਨ ਸਨ| ਉਹ ਲੰਬੇ ਸਮੇਂ ਤੋਂ ਅਨਲੌਕ ਦਾ ਇੰਤਜਾਰ ਕਰ ਰਹੇ ਸਨ ,ਉੱਤੋਂ ਗਰਮੀ ਦਾ ਮੌਸਮ ਚੱਲ ਰਿਹਾ ਅਕਸਰ ਹੀ ਲੋਕ ਪਹਾੜੀ ਇਲਾਕਿਆਂ ਦੇ ਵਿੱਚ ਜਾਣਾ ਪਸੰਦ ਕਰਦੇ ਹਨ | ਜਦੋਂ ਤੋਂ ਰਾਹਤ ਮਿਲੀ ਹੈ ਲੋਕ ਪਹਾੜੀ ਇਲਾਕਿਆਂ ਦੇ ਵਿੱਚ ਜਾਣੇ ਸ਼ੁਰੂ ਹੋ ਗਏ ਸਨ |
ਕੋਵਿਡ -19 ਪਾਬੰਦੀਆਂ ਵਿਚ ਢਿੱਲ ਮਿਲਣ ਤੋਂ ਬਾਅਦ ਮਨਾਲੀ ,ਸ਼ਿਮਲਾ , ਮਸੂਰੀ ਵਰਗੇ ਪਹਾੜੀ ਸਟੇਸ਼ਨਾਂ ‘ਤੇ ਸੈਲਾਨੀਆਂ ਦੀ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਗਰਮੀ ਹੋਣ ਕਾਰਨ ਵੱਡੀ ਗਿਣਤੀ ਵਿਚ ਲੋਕ ਪਹਾੜੀ ਸਟੇਸ਼ਨ ਵੱਲ ਜਾ ਰਹੇ ਹਨ। ਇਸ ਨਾਲ ਲੰਬੇ ਸਮੇਂ ਬਾਅਦ ਸੈਰ ਸਪਾਟਾ ਖੇਤਰ ਨਾਲ ਜੁੜੇ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਆਈ ਹੈ ਪਰ ਬਹੁਤ ਸਾਰੇ ਲੋਕ ਭੀੜ ਨੂੰ ਵੇਖ ਕੇ ਕੋਵਿਡ -19 ਦੀ ਤੀਜੀ ਲਹਿਰ ਦੀ ਚੇਤਾਵਨੀ ਦੇ ਰਹੇ ਹਨ।
ਕੋਰੋਨਾ ਵਾਇਰਸ ਦੀ ਲਾਗ ਦਰ ਵਿੱਚ ਕਮੀ ਦੇ ਬਾਅਦ ਬਹੁਤ ਸਾਰੇ ਰਾਜਾਂ ਵਿੱਚ ਪਾਬੰਦੀਆਂ ਹਟਾਉਣ ਤੋਂ ਬਾਅਦ ਹਜ਼ਾਰਾਂ ਯਾਤਰੀ ਸੈਰ-ਸਪਾਟਾ ਸਥਾਨਾਂ ‘ਤੇ ਪਹੁੰਚ ਰਹੇ ਹਨ। ਇਸ ਦੌਰਾਨ ਹਜ਼ਾਰਾਂ ਲੋਕ ਮਨਾਲੀ ਵੀ ਪਹੁੰਚੇ। ਸੈਲਾਨੀਆਂ ਨੇ ਮਨਾਲੀ ਦੀ ਕੁਦਰਤੀ ਖੂਬਸੂਰਤੀ ਦਾ ਅਨੰਦ ਵੀ ਲਿਆ ਪਰ ਇੰਟਰਨੈੱਟ ‘ਤੇ ਮਨਾਲੀ ‘ਚ ਸੈਲਾਨੀਆਂ ਦੀ ਭੀੜ ਦੀਆਂ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ , ਉਹ ਥੋੜੀਆਂ ਡਰਾਉਣੀਆਂ ਹਨ।