ਫਰੀਦਕੋਟ ਸੀਆਈਏ ਸਟਾਫ ਵੱਲੋਂ ਨਾਕੇਬੰਦੀ ਦੌਰਾਨ ਬੰਬੀਹਾ ਗਰੁੱਪ ਨਾਲ ਸਬੰਧਤ ਇੱਕ ਗੁਰਗੇ ਨੂੰ 32 ਬੋਰ ਦੇ ਇੱਕ ਦੇਸੀ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਨਾਲ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ।ਜਾਣਕਾਰੀ ਦਿੰਦੇ ਹੋਏ ਸੀਆਈਏ ਇੰਚਾਰਜ ਇੰਸਪੈਕਟਰ ਅੰਮ੍ਰਿਤ ਪਾਲ ਭਾਟੀ ਨੇ ਦੱਸਿਆ ਕਿ ਕਿਸੇ ਖ਼ਾਸ ਮੁਖਬਰ ਦੀ ਇਤਲਾਹ ਤੇ ਨਾਕੇਬੰਦੀ ਕੀਤੀ ਗਈ।
ਜਿਸ ਦੌਰਾਨ ਇੱਕ ਬਾਇਕ ਸਵਾਰ ਯੁਵਕ ਜਿਸ ਦੀ ਪਹਿਚਾਣ ਰੱਜਤ ਕੁਮਾਰ ਉਰਫ ਸੈਫ਼ੀ ਦੇ ਤੋਰ ਤੇ ਹੋਈ ਨੂੰ ਹਿਰਾਸਤ ਚ ਲਿਆ ਜਿਸ ਕੋਲੋ ਇੱਕ 32 ਬੋਰ ਦੇਸੀ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਰੱਜਤ ਜੋ ਬੰਬੀਹਾ ਗਰੁੱਪ ਨਾਲ ਜੁੜਿਆ ਹੋਇਆ ਹੈ ਜਿਸ ਖਿਲਾਫ ਪਹਿਲਾ ਵੀ 9 ਮਾਮਲੇ ਦਰਜ਼ ਹਨ ਅਤੇ ਇਸ ਉਤੇ ਜਾਨੋ ਮਾਰਨ ਦੀ ਨੀਯਤ ਨਾਲ ਫਾਇਰਿੰਗ ਵੀ ਹੋਈ ਸੀ ਜਿਸ ਦੌਰਾਨ ਇਹ ਬਚ ਗਿਆ ਸੀ।