ਪੰਜਾਬ ਪੁਲਿਸ ਦਾ ਇੱਕ ਮੁਲਾਜ਼ਿਮ ਆਪਣੀ ਅਨੋਖੀ ਪਹਿਲ ਦੇ ਚਲਦਿਆਂ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਅ ਾਹੋਇਆ ਹੈ।ਪਿੰਡ ਵਿਰਕ ਖੇੜਾ ਦੇ ਰਹਿਣ ਵਾਲੇ ਸੁਖਚੈਨ ਸਿੰਘ ਨੇ ਨੌਜਵਾਨਾਂ ਲਈ ਅਜਿਹਾ ਕੰਮ ਕੀਤਾ ਹੈ, ਜੋ ਵਾਕਈ ਕਾਬਲ-ਏ-ਤਾਰੀਫ ਹੈ।ਦਰਅਸਲ, ਪਿੰਡ ‘ਚ ਜਿਮ ਨਾ ਹੋਣ ਕਾਰਨ ਨੌਜਵਾਨਾਂ ਨੂੰ ਦੂਜੇ ਪਿੰਡਾਂ ‘ਚ ਜਾਣਾ ਪੈਂਦਾ ਸੀ।
ਇਹ ਸਭ ਦੇਖਦੇ ਹੋਏ ਪੁਲਿਸ ਮੁਲਾਜ਼ਿਮ ਨੇ ਆਪਣੇ ਘਰ ਹੀ ਜਿਮ ਦਾ ਸਾਮਾਨ ਲਿਆ ਕੇ ਨੌਜਵਾਨਾਂ ਦੀ ਮੰਗ ਪੂਰੀ ਕੀਤੀ।ਸੁਖਚੈਨ ਸਿੰਘ ਨੇ ਦੱਸਿਆ ਕਿ ਪਿੰਡ ‘ਚ ਖੇਡ ਸਟੇਡੀਅਮ ਨਾ ਹੋਣ ਕਾਰਨ ਨੌਜਵਾਨਾਂ ਨੂੰ ਅਨਾਜ ਮੰਡੀ ‘ਚ ਕਸਰਤ ਕਰਨੀ ਪੈਂਦੀ ਸੀ।ਇਸਦੇ ਚਲਦਿਆਂ ਮੈਂ ਘਰ ‘ਚ ਹੀ ਜਿਮ ਖੋਲ੍ਹਣ ਦਾ ਫੈਸਲਾ ਲਿਆ, ਜਿੱਥੇ ਨੌਜਵਾਨਾਂ ਨੂੰ ਮੁਫਤ ‘ਚ ਕਸਰਤ ਕਰਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ।ਨਾਲ ਹੀ ਉਨਾਂ੍ਹ ਨੂੰ ਫੌਜ਼ ਅਤੇ ਪੁਲਿਸ ਭਰਤੀ ਲਈ ਵੀ ਸਿਖਲਾਈ ਦਿੱਤੀ ਜਾ ਰਹੀ ਹੈ।ਸੁਖਚੈਨ ਸਿੰਘ ਨੇ ਦੱਸਿਆ ਕਿ ਡਿਊਟੀ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ, ਜਿਸ ਨਾਲ ਉਹ ਕਾਫੀ ਖੁਸ਼ ਹੈ।