ਅੱਜ ਪੰਜਾਬ ਸਰਕਾਰ ਵੱਲੋਂ ਕੱਢੇ ਗਏ ਪੁਲਿਸ ਕਾਂਸਟੇਬਲ ਦੀ ਭਰਤੀ ਸਬੰਧੀ ਸ਼੍ਰੀ ਮੁਕਤਸਰ ਸਾਹਿਬ ਵਿੱਚ ਪੇਪਰ ਚੱਲ ਰਿਹਾ ਹੈ। ਇਸ ਪੇਪਰ ਵਿੱਚ ਇੱਕ ਲੜਕੀ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੀੜਤ ਲੜਕੀ ਪਿੰਡ ਪਾਲੀ ਵਾਲਾ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਦੀ ਵਸਨੀਕ ਹੈ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਕਾਂਸਟੇਬਲ ਦੇ ਪੇਪਰ ਦੇਣ ਆਈ ਸੀ। ਜਦੋਂ ਉਹ ਪੇਪਰ ਲਈ ਦਾਖਲ ਹੋਣ ਲੱਗੀ ਤਾਂ ਉਥੇ ਤਾਇਨਾਤ ਮਹਿਲਾ ਕਾਂਸਟੇਬਲ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਥੱਪੜ ਮਾਰਿਆ। ਜਿਸ ਤੋਂ ਬਾਅਦ ਲੜਕੀ ਆਪਣੇ ਪੇਪਰ ਨਹੀਂ ਦੇ ਸਕੀ।