ਉੱਤਰ-ਪ੍ਰਦੇਸ਼ ਦੇ ਮੁਜ਼ੱਫਰਨਗਰ ‘ਚ ਮਹਾਪੰਚਾਇਤ ਕਰਨ ਤੋਂ ਬਾਅਦ ਹੁਣ ਕਿਸਾਨ ਸੰਗਠਨਾਂ ਨੇ ਹਰਿਆਣਾ ਦਾ ਰੁਖ ਕੀਤਾ ਹੈ।ਮੰਗਲਵਾਰ ਨੂੰ ਹਰਿਆਣਾ ਦੇ ਕਰਨਾਲ ‘ਚ ਕਿਸਾਨਾਂ ਦੀ ਮਹਾਪੰਚਾਇਤ ਹੈ।ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਇੰਟਰਨੈੱਟ ਬੰਦ ਕਰ ਦਿੱਤਾ, ਧਾਰਾ 144 ਲਗਾ ਦਿੱਤੀ ਗਈ।
ਇਸ ਦੌਰਾਨ ਯੋਗੇਂਦਰ ਯਾਦਵ ਨੇ ਕਿਹਾ ਕਿ ਪ੍ਰਸ਼ਾਸਨ ਦੇ ਨਾਲ 3 ਰਾਉਂਡ ਦੀ ਗਲਬਾਤ ਬੇਸਿੱਟਾ ਰਹੀ ਹੈ।ਜੋ ਸਾਡੀਆਂ ਮੰਗਾਂ ਹਨ ਸਰਕਾਰ ਉਸ ਨੂੰ ਮੰਨਣ ਲਈ ਤਿਆਰ ਨਹੀਂ ਹੈ।ਹੁਣ ਅਸੀਂ ਮਹਾਪੰਚਾਇਤ ‘ਚ ਅੰਤਿਮ ਫੈਸਲੇ ਲੈਣ ਜਾ ਰਹੇ ਹਾਂ।