ਕਹਿੰਦੇ ਨੇ ਹੁਨਰ ਕਿਸੇ ਨੂੰ ਭੁੱਖੇ ਨਹੀਂ ਮਰਨ ਦਿੰਦਾ, ਹੁਨਰ ਜੇਕਰ ਸੌਂਕ ਬਣ ਜਾਵੇ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਜਿਥੇ ਪੰਜਾਬ ਦੇ ਨੌਜਵਾਨ ਅੱਜ ਪੜ੍ਹ-ਲਿਖ ਕੇ ਨੌਕਰੀਆਂ ਨਾ ਹੋਣ ਕਾਰਨ ਵੀਜ਼ੇ ਲਗਾ-ਲਗਾ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਹਨ, ਉਥੇ ਹੀ ਪੰਜਾਬ ਪਟਿਆਲਾ ਦੇ ਰਹਿਣ ਵਾਲੇ ਇਨ੍ਹਾਂ ਦੋ ਨੌਜਵਾਨਾਂ ਨੇ ਇਕ ਮਿਸਾਲ ਖੜ੍ਹੀ ਕਰ ਦਿੱਤੀ ਹੈ। ਅਸੀਂ ਗੱਲ ਕਰੇ ਹਾਂ ਮੋਹਾਲੀ ਵਿਖੇ ਆਈ. ਲਵ. ਯੂ. ਪੰਜਾਬ ਨਾਂ ਦੀ ਸ਼ਾਪ ਖੋਲ੍ਹਣ ਵਾਲੇ ਮੰਨੀ ਤੇ ਗੂਰੀ ਦੀ, ਜੋ ਕਿ ਹਾਲੇ ਮਹਿਜ਼ 22 ਤੇ 24 ਸਾਲਾਂ ਦੇ ਨੌਜਵਾਨ ਹਨ।
ਦੱਸ ਦੇਈਏ ਕਿ ਪੰਜਾਬ ਦੇ ਇਨ੍ਹਾਂ ਦੋ ਨੌਜਵਾਨਾਂ ਵੱਲੋਂ ਮੋਹਾਲੀ ਵਿਖੇ ਆਈ. ਲਵ. ਯੂ. ਪੰਜਾਬ ਨਾਂ ਦਾ ਰੈਸਟਰੋਰੈਂਟ (ਸ਼ਾਪ) ਖੋਲ੍ਹਿਆ ਗਿਆ ਹੈ, ਜਿਸ ਦੇ ਅੱਜ ਪੂਰੇ ਮੋਹਾਲੀ ‘ਚ ਚਰਚੇ ਹਨ। ਰੈਸਟਰੋਰੈਂਟ ਦੀਆਂ ਦੋ ਖਾਸ ਗੱਲਾਂ ਹਨ। ਜੋ ਕਿ ਇਸ ਨੂੰ ਹੋਰ ਖਾਸ ਬਣਾ ਦਿੰਦੀਆਂ ਹਨ, ਇਕ ਤਾਂ ਇਨ੍ਹਾਂ ਦੋ ਨੌਜਵਾਨਾਂ ਵੱਲੋਂ ਫੁੱਲ ਡਰੈੱਸਅਪ ‘ਚ ਸੂਟ-ਬੂਟ ਪਾ ਕਸਟਮਰ ਹੈਂਡਲ ਕਰਨਾ ਤੇ ਦੂਜਾ ਇਨ੍ਹਾਂ ਦੀ ਖਾਸ ਖਾਣ ਵਾਲੀ ਆਈਟਮ ਦੇਸ਼ੀ ਘਿਓ ਵਾਲੀ ਆਲੂ ਦੀ ਟਿੱਕੀ।
ਪਟਿਆਲਾ ਪਿੰਡ ਫਗਣਮਾਜਰਾ ਦੇ ਰਹਿਣ ਵਾਲੇ 24 ਤੇ 22 ਸਾਲਾਂ ਦੇ ਮੰਨੀ ਤੇ ਗੂਰੀ ਨੇ ਆਪਣੀ ਸਪੈਸ਼ਲ ਆਈਟਮ ਦੇਸ਼ੀ ਘਿਓ ਵਾਲੀ ਆਲੂ ਦੀ ਟਿੱਕੀ ਨਾਲ ਪੂਰੇ ਮੋਹਾਲੀ ਨੂੰ ਫੈਨ ਬਣਾ ਲਿਆ ਹੈ। ਦੂਰ-ਦੂਰ ਤੋਂ ਲੋਕ ਇਨ੍ਹਾਂ ਦੋ ਨੌਜਵਾਨਾਂ ਦੀ ਸ਼ਾਪ ਦੀ ਬਣੀ ਦੇਸ਼ੀ ਘਿਓ ਵਾਲੀ ਆਲੂ ਦੀ ਟਿੱਕੀ ਖਾਉਣ ਲਈ ਇੱਥੇ ਆਉਂਦੇ ਹਨ। ਇਸ ਤੋਂ ਇਲਾਵਾ ਵੀ ਖਾਣ ਦੀਆਂ ਆਈਟਮਾਂ ‘ਚ ਗੋਲ-ਗੱਪੇ, ਦਹੀ ਭੱਲੇ, ਚਾਟ ਪਾਪੜੀ ਲੈਮਨ ਜੂਸ ਤੋਂ ਇਲਾਵਾ ਹੋ ਵੀ ਕਈ ਸਵਾਦਿਸ਼ਟ ਆਈਟਮਾਂ ਹਨ।