ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਆਗੂ ਚੋਣ ਲੜਕੇ ਸਰਕਾਰ ਬਣਾਉਣ ਤੇ ਲੀਡਰਾਂ ਨੂੰ ਦੱਸਣ ਸਰਕਾਰ ਕਿਵੇਂ ਚਲਾਈ ਜਾਂਦੀ ਹੈ। ਉਨ੍ਹਾਂ ਕਿਹਾ ਬਿਨਾਂ ਚੋਣ ਲੜੇ ਕਿਸਾਨਾਂ ਦੇ ਹਲਾਤ ਨਹੀਂ ਬਦਲਣਗੇ।
ਇਸ ਦੇ ਨਾਲ ਹੀ ਚੜੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸਾਡੇ ਆਗੂ ਕਹਿ ਰਹੇ ਨੇ ਕਿ ਦੇਸ਼ ਭਰ ‘ਚ ਜਿੱਥੇ ਕਿਤੇ ਵੀ ਚੋਣਾਂ ਹੋਣਗੀਆ ਉਥੇ ਭਾਜਪਾ ਨੂੰ ਹਰਾਉਣ ਲਈ ਪ੍ਰਚਾਰ ਕਰਾਂਗੇ ਚੜੂਨੀ ਨੇ ਸਵਾਲ ਕੀਤਾ ਕੀ ਭਾਜਪਾ ਨੂੰ ਹਰਾਉਣ ਨਾਲ ਸਾਡੀਆਂ ਮੰਗ ਮਨ ਲਈਆਂ ਜਾਣਗੀਆ,ਹੁਣ ਤੱਕ ਕਿਸੇ ਹੋਰ ਵਿਰੋਧੀ ਪਾਰਟੀ ਨੇ ਵੀ ਨਹੀਂ ਕਿਹਾ ਕਿ ਉਹ ਕਾਨੂੰਨ ਰੱਦ ਕਰਵਾ ਸਕਦੇ ਨੇ। ਚੜੂਨੀ ਨੇ ਕਿਹਾ ਕਿ ਜੇ ਅਸੀਂ ਪੰਜਾਬ ਦੀ ਸੱਤਾ ਆਪਣੇ ਸੱਤਾਂ ‘ਚ ਲੈ ਕੈਂਦੇ ਹਾਂ ਤੇ ਪੰਜਾਬ ‘ਚ ਸਰਕਾਰ ਚਲਾ ਕੇ ਦਿਖਾਉਨੇ ਹਾਂ ਤਾਂ ਇਹ ਕਾਨੂੰਨ ਰੱਦ ਹੋ ਸਕਦੇ ਹਨ |