ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਾਨੂੰਨੀ ਮਾਮਲਿਆਂ ਦੀ ਪੈਰਵੀ ਕਰਨ ਲਈ ਐਡਵੋਕੇਟ ਜਨਰਲ ਦਫ਼ਤਰ ਲਈ 28 ਵਧੀਕ ਐਡਵੋਕੇਟ ਜਨਰਲ, 13 ਸੀਨੀਅਰ ਡਿਪਟੀ ਐਡਵੋਕੇਟ ਜਨਰਲ, 40 ਡਿਪਟੀ ਐਡਵੋਕੇਟ ਜਨਰਲ ਅਤੇ 65 ਸਹਾਇਕ ਐਡਵੋਕੇਟ ਜਨਰਲ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਨਿਯੁਕਤੀਆਂ ਦਾ ਐਲਾਨ ਗ੍ਰਹਿ ਵਿਭਾਗ ਵੱਲੋਂ ਕੀਤਾ ਗਿਆ ਹੈ।
ਗ੍ਰਹਿ ਵਿਭਾਗ ਨੇ 40 ਡਿਪਟੀ ਐਡਵੋਕੇਟ ਜਨਰਲ ਅਤੇ 65 ਸਹਾਇਕ ਐਡਵੋਕੇਟ ਜਨਰਲ ਨਿਯੁਕਤ ਕੀਤੇ ਹਨ।
ਪੰਜਾਬ ਸਰਕਾਰ ਵੱਲੋਂ ਐਲਾਨੇ ਵਧੀਕ ਐਡਵੋਕੇਟ ਜਨਰਲ ਵਿੱਚ ਹਿਤੇਨ ਨਹਿਰਾ, ਧਰੁਵ ਦਿਆਲ, ਸੰਦੀਪ ਵਰਮਾਨੀ, ਵਿਪਨ ਪਾਲ ਯਾਦਵ, ਸੁਭਾਸ਼ ਚੰਦਰ ਗੋਦਾਰਾ, ਗੁਰਪ੍ਰੀਤ ਸਿੰਘ, ਮੋਹਿਤ ਕਪੂਰ, ਧਨੇਸ਼ ਕੁਮਾਰ ਸਿੰਘਲ, ਇਸ਼ਮਾ ਰੰਧਾਵਾ ਪਾਹਵਾ, ਸੰਦੀਪ, ਸੌਰਵ ਵਰਮਾ, ਪਰਮਜੀਤ ਬੱਤਾ, ਚਮਨ ਲਾਲ ਪਵਾਰ, ਸੰਦੀਪ ਜੈਨ, ਸੌਰਭ ਕਪੂਰ, ਹਰਪ੍ਰੀਤ ਸਿੰਘ, ਮੋਹਿੰਦਰ ਸਿੰਘ ਜੋਸ਼ੀ, ਸੁਮਨਦੀਪ ਸਿੰਘ ਵਾਲੀਆ, ਸੰਜੀਵ ਸੋਨੀ, ਰਾਜੇਸ਼ ਮਹਿਤਾ, ਰਾਜ ਕੁਮਾਰ ਕਪੂਰ, ਸੰਜੈ ਸਭਰਵਾਲ, ਪ੍ਰਦੀਪ ਸਿੰਘ ਬਾਜਵਾ, ਦੀਪਾਲੀ ਪੁਰੀ ਸੰਧੂ, ਵੇਣੂ ਗੋਪਾਲ, ਵਿਕਾਸ ਮੋਹਨ ਗੁਪਤਾ, ਕਰਨਜੀਤ ਸਿੰਘ ਅਤੇ ਗੌਰਵ ਗਰਗ ਧੂਰੀਵਾਲਾ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ ; ਭਾਜਪਾ ਦੇਸ਼ ਵਿੱਚ ਇੱਕੋ-ਇੱਕ ਪਾਰਟੀ ਹੈ, ਬਾਕੀ ਤਾਂ ਛੋਟੇ ਛੋਟੇ ਗਰੁੱਪ ਬਣਾ ਕੇ ਤੁਰੇ ਹੋਏ ਹਨ: ਰੱਖਿਆ ਮੰਤਰੀ ਰਾਜਨਾਥ ਸਿੰਘ
ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਅਨੂੰ ਪਾਲ, ਹਰਮਨਦੀਪ ਸੂਲਰ, ਜੋਗਿੰਦਰ ਪਾਲ, ਕੰਵਲਵੀਰ ਸਿੰਘ ਕੰਗ, ਨਵਦੀਪ ਛਾਬੜਾ, ਮੋਨਿਤਾ ਜਲੋਟਾ, ਨਵਨੀਤ ਸਿੰਘ, ਰੋਹਿਤ ਬਾਂਸਲ, ਜਤਿੰਦਰ ਪਾਲ ਸਿੰਘ, ਰਮਨਦੀਪ ਸਿੰਘ ਪੰਧੇਰ, ਤਰੁਣ ਅਗਰਵਾਲ, ਅਮਿਤ ਰਾਣਾ ਅਤੇ ਰਾਮਦੀਪ ਪ੍ਰਤਾਪ ਸਿੰਘ ਨੂੰ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲਾਇਆ ਹੈ।