ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਪਟਿਆਲਾ ਵਿਖੇ ਆਪਣੀ ਰਿਹਾਇਸ਼ ‘ਤੇ ਆਪਣੇ ਸਲਾਹਕਾਰਾਂ ਨਾਲ ਮੀਟਿੰਗ ਕੀਤੀ।ਮੀਟਿੰਗ ਤੋਂ ਬਾਅਦ ਮਾਲਵਿੰਦਰ ਸਿੰਘ ਮਾਲੀ ਅਤੇ ਡਾ. ਪਿਆਰੇ ਲਾਲ ਗਰਗ ਨੇ ਬਾਹਰ ਆ ਕੇ ਮੀਡੀਆ ਨੂੰ ਮੀਟਿੰਗ ਦੀ ਜਾਣਕਾਰੀ ਦਿੱਤੀ।ਦੱਸ ਦੇਈਏ ਕਿ ਮਾਲਵਿੰਦਰ ਸਿੰਘ ਮਾਲੀ ਆਪਣੇ ਦਿੱਤੇ ਬਿਆਨਾਂ ਕਾਰਨ ਵਿਵਾਦਾਂ ‘ਚ ਘਿਰ ਗਏ ਸਨ।ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਅਜੇ ਵੀ ਉਨ੍ਹਾਂ ਵੀ ਆਪਣੇ ਬਿਆਨਾਂ ‘ਤੇ ਡਟੇ ਹਨ।
ਮਾਲਵਿੰਦਰ ਮਾਲੀ ਦਾ ਕਹਿਣਾ ਹੈ ਕਿ ਜੋ ਕੋਈ ਸਾਡਾ ਵਿਰੋਧ ਕਰਦਾ ਹੈ ਉਸ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ।ਉਨਾਂ ਕਿਹਾ ਕਿ ਮੈਂ ਕਿਸੇ ਦੇ ਵਿਚਾਰਾਂ ‘ਤੇ ਰੋਕ ਨਹੀਂ ਲਾਉਂਦਾ।ਉਨ੍ਹਾਂ ਕਿਹਾ ਕਿ ਹੋਰ ਆਗੂਆਂ ਉਨ੍ਹਾਂ ਨੂੰ ਆਪਣੇ ਸੁਝਾਅ ਦੇ ਸਕਦੇ ਹਨ, ਉਨਾਂ੍ਹ ਨੂੰ ਪੂਰਾ ਹੱਕ ਹੈ।ਮੈਂ ਸਭ ਦੇ ਵਿਚਾਰਾਂ ਦਾ ਸਤਿਕਾਰ ਕਰਦਾ ਹਾਂ।ਦੱਸ ਦੇਈਏ ਕਿ ਮਾਲਵਿੰਦਰ ਸਿੰਘ ਮਾਲੀ ਨੇ ਕਸ਼ਮੀਰ ਨੂੰ ਲੈ ਕੇ ਕੁਝ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀ ਨਾਲ ਹੀ ਇੰਦਰਾ ਗਾਂਧੀ ਦਾ ਇਤਰਾਜ਼ਯੋਗ ਸਕੈਚ ਵੀ ਸ਼ੇਅਰ ਕੀਤਾ।
ਮਲਵਿੰਦਰ ਸਿੰਘ ਮਾਲੀ ਨੇ ਜੰਮੂ ਕਸ਼ਮੀਰ ‘ਤੇ ਬਿਆਨ ਦੇ ਕੇ ਵਿਵਾਦ ਖੜਾ ਕੀਤਾ ਸੀ।ਉਨਾਂ੍ਹ ਨੇ ਦਾਅਵਾ ਕੀਤਾ ਸੀ ਕਿ ਕਸ਼ਮੀਰ ਇੱਕ ਵੱਖਰਾ ਦੇਸ਼ ਹੈ।ਇਸਦੇ ਨਾਲ ਹੀ ਉਨਾਂ੍ਹ ਨੇ ਇਹ ਵੀ ਕਿਹਾ ਸੀ ਕਿ ਕਸ਼ਮੀਰ ‘ਤੇ ਭਾਰਤ ਅਤੇ ਪਾਕਿਸਤਾਨ ਦੋਵੇਂ ਨਜਾਇਜ਼ ਕਬਜ਼ੇਦਾਰ ਹਨ।ਦੂਜੇ ਪਾਸੇ ਪਿਆਰੇ ਲਾਲ ਗਰਗ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਪਾਕਿਸਤਾਨ ਦੀ ਆਲੋਚਨਾ ‘ਤੇ ਸਵਾਲ ਉਠਾਇਆ ਸੀ।ਕਾਂਗਰਸ ਸੰਸਦ ਮਨੀਸ਼ ਤਿਵਾੜੀ ਨੇ ਸਿੱਧੂ ਦੇ ਸਲਾਹਕਾਰਾਂ ਨੂੰ ਲੈ ਕੇ ਕਿਹਾ ਕਿ ਅਜਿਹੇ ਲੋਕਾਂ ਨੂੰ ਪਾਰਟੀ ਤਾਂ ਛੱਡੀਏ ਦੇਸ਼ ‘ਚ ਰਹਿਣ ਦਾ ਕੋਈ ਹੱਕ ਨਹੀਂ ਹੈ।ਉਨ੍ਹਾਂ ਨੇ ਕਿਹਾ, ‘ਇਹ ਮੰਨਦੇ ਹੀ ਨਹੀਂ ਕਿ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਹੈ।