ਅੱਜ ਸੀਐੱਮ ਚੰਨੀ ਤੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਇਕੱਠੇ ਨਜ਼ਰ ਆਏ।ਦੱਸ ਦੇਈਏ ਕਿ ਸੀਐਮ ਚੰਨੀ ਤੇ ਨਵਜੋਤ ਸਿੰਘ ਸਿੱਧੂ ਇਕੱਠੇ ਕੇਦਾਰਨਾਥ ਲਈ ਰਵਾਨਾ ਹੋਏ।ਕੇਦਾਰਨਾਥ ਜਾਣ ਸਮੇਂ ਸਿੱਧੂ ਨੇ ਪੰਜਾਬ ਤੇ ਪੰਜਾਬੀਅਤ ਬਾਰੇ ਇਹ ਵੱਡੀ ਗੱਲ ਕਹੀ।
ਉਨ੍ਹਾਂ ਕਿਹਾ ਕਿ ‘ਆਪਣੇ ਫਰਜ਼ਾਂ ਨੂੰ ਪੂਰਾ ਕਰਨ ਤੋਂ ਵੱਡਾ ਕੋਈ ਧਰਮ ਨਹੀਂ ਹੈ।’ਧਰਮ’ ਗਰੀਬ ਨੂੰ ਪਾਲਦਾ ਹੈ ਤੇ ਉਸਦੀਆਂ ਖੁਸ਼ੀਆਂ ਦਾ ਕਾਰਨ ਬਣਦਾ ਹੈ।
ਇਹੀ ਮਹਾਂਦੇਵ ਦਾ ਸੰਦੇਸ਼ ਹੈ।ਇਸ ਲਈ ਮੈਂ ਇੱਥੇ ਆਇਆ ਹਾਂ ਤਾਂ ਜੋ ਮੈਂ ਆਸ਼ੀਰਵਾਦ ਲੈ ਕੇ ਆਪਣੇ ਫਰਜ਼ਾਂ ਨੂੰ ਪੂਰਾ ਕਰ ਸਕਾਂ।ਇਸ ਸਮੇਂ ਨਵਜੋਤ ਸਿੱਧੂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਹਿੱਤ ਹੀ ਮੇਰੇ ਨਿੱਜੀ ਹਿੱਤ ਹਨ।ਪੰਜਾਬ ਤੇ ਪੰਜਾਬੀਅਤ ਦੀ ਜਿੱਤ ਹੀ ਮੇਰੀ ਜਿੱਤ ਹੈ।