ਪੰਜਾਬ ਦੀ ਆਰਥਿਕ ਹਾਲਤ ਨੂੰ ਲੈ ਕੇ ਨਵਜੋਤ ਸਿੱਧੂ ਨੇ ਫਿਰ ਆਪਣੀ ਹੀ ਸਰਕਾਰ ਨੂੰ ਘੇਰਿਆ ਹੈ।ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਕਰਜ਼ਾਈ ਸੂਬਾ ਪੰਜਾਬ ਹੈ।ਸਾਡੇ ਖ਼ਰਚੇ ਦਾ ਅੱਧਾ ਹਿੱਸਾ ਮਹਿੰਗੇ ਕਰਜ਼ੇ ਦੁਆਰਾ ਫੰਡ ਕੀਤਾ ਜਾਂਦਾ ਹੈ।ਅਸਲ ਮੁੱਦਿਆਂ ਨੂੰ ਪਟੜੀ ਤੋਂ ਪਾਸੇ ਨਾ ਹੋਣ ਦਿੱਤਾ ਜਾਵੇ।
Today Punjab is the most indebted state in India. Debt accounts for 50% of State GDP. Half of our expenditure is funded by expensive debt. Lets not derail from real issues to which every Punjabi & party worker demands solution, because there's #PunjabBeyond2022#HaqiqatPunjabDi
— Navjot Singh Sidhu (@sherryontopp) November 15, 2021
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੂਬੇ ਦੀ ਆਰਥਿਕ ਹਾਲਤ ਨੂੰ ਲੈ ਕੇ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਖਿਲਾਫ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਉਧਾਰ ਲੈਣਾ ਅੱਗੇ ਦਾ ਰਸਤਾ ਨਹੀਂ ਹੈ। ਟੈਕਸ ਲੋਕਾਂ ਨੂੰ ਵਿਕਾਸ ਦੇ ਰੂਪ ਵਿੱਚ ਵਾਪਸ ਜਾਣਾ ਚਾਹੀਦਾ ਹੈ, ਕਰਜ਼ਾ ਮੋੜਨ ਲਈ ਨਹੀਂ। ਹੱਲ-ਮੁਖੀ ਮਾਡਲ ਰਾਜ ਦੇ ਸਰੋਤਾਂ ਦੀ ਚੋਰੀ ਨੂੰ ਰੋਕਣਾ, ਖਜ਼ਾਨੇ ਨੂੰ ਭਰਨਾ ਅਤੇ ਆਮਦਨੀ ਪੈਦਾ ਕਰਕੇ ਇੱਕ ਕਲਿਆਣਕਾਰੀ ਰਾਜ ਬਣਾਉਣਾ ਹੈ। ਵਿੱਤੀ ਜਵਾਬਦੇਹੀ ਅਤੇ ਪਾਰਦਰਸ਼ਤਾ ਪੰਜਾਬ ਮਾਡਲ ਦੇ ਥੰਮ੍ਹ ਹਨ, ਜਿਸ ਵਿੱਚ ਜਵਾਬਦੇਹੀ ਦਾ ਮਤਲਬ ਹੈ ਹਰ ਸਕੀਮ ਦੇ ਐਲਾਨ ਵਿੱਚ ਫੰਡਾਂ ਦੇ ਸਰੋਤਾਂ ਦਾ ਖੁਲਾਸਾ ਕਰਨਾ।
Financial Accountability and Transparency are pillars of Punjab Model. Accountability demands revealing sources of funds at every scheme announcement, whether from income or from more debt. Transparency demands making public state’s fiscal health every month.
— Navjot Singh Sidhu (@sherryontopp) November 15, 2021
ਭਾਵੇਂ ਉਹ ਖਰਚਾ ਆਮਦਨ ਤੋਂ ਕੀਤਾ ਗਿਆ ਹੋਵੇ ਜਾਂ ਵਾਧੂ ਕਰਜ਼ੇ ਤੋਂ। ਅੱਜ ਪੰਜਾਬ ਭਾਰਤ ਦਾ ਸਭ ਤੋਂ ਵੱਧ ਕਰਜ਼ਾਈ ਸੂਬਾ ਹੈ। ਰਾਜ ਦੇ ਜੀਡੀਪੀ ਦਾ 50% ਕਰਜ਼ਾ ਹੈ। ਸੂਬੇ ਵਿੱਚ ਮਹਿੰਗੇ ਕਰਜ਼ੇ ਲੈ ਕੇ ਖਰਚੇ ਕੀਤੇ ਜਾਂਦੇ ਹਨ। ਉਨ੍ਹਾਂ ਅੱਗੇ ਅਪੀਲ ਕੀਤੀ ਕਿ ਉਹ ਅਸਲ ਮੁੱਦਿਆਂ ਤੋਂ ਭਟਕਣ ਦੀ ਕੋਸ਼ਿਸ਼ ਨਾ ਕਰਨ ਜੋ ਹਰ ਪੰਜਾਬੀ ਅਤੇ ਪਾਰਟੀ ਵਰਕਰ ਇਨ੍ਹਾਂ ਦੇ ਹੱਲ ਦੀ ਮੰਗ ਕਰ ਰਿਹਾ ਹੈ।