ਪੰਜਾਬ ਵਿਧਾਨ ਸਭਾ ਦੇ ਪਹਿਲੇ ਦਿਨ ਦੇ ਸੈਸ਼ਨ ਦੀ ਕਾਰਵਾਈ ਸਮਾਪਤ ਹੋ ਗਈ ਹੈ। ਸਮਾਗਮ ਦੇ ਪਹਿਲੇ ਦਿਨ ਕੇਵਲ ਸ਼ਹੀਦਾਂ ਨੂੰ ਹੀ ਸ਼ਰਧਾਂਜਲੀ ਭੇਟ ਕੀਤੀ ਗਈ। ਹੁਣ 11 ਨਵੰਬਰ ਨੂੰ ਸੈਸ਼ਨ ਦਾ ਦੂਜਾ ਦਿਨ ਹੋਵੇਗਾ। ਸਰਕਾਰ ਵੱਲੋਂ ਪਹਿਲੇ ਦਿਨ ਬੀਐਸਐਫ ਮੁੱਦੇ ’ਤੇ ਕੋਈ ਮਤਾ ਲਿਆਉਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋਇਆ।
ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਢੇ ਪੰਜ ਸਾਲ ਕੁਝ ਨਹੀਂ ਕੀਤਾ। ਜਿਸ ਕਾਰਨ ਉਹ ਚਰਚਾ ਤੋਂ ਭੱਜ ਰਹੇ ਹਨ। ਸੈਸ਼ਨ ਦੇ ਇੱਕ ਦਿਨ ‘ਤੇ 70 ਲੱਖ ਰੁਪਏ ਖਰਚ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਭੇਜੀ ਗਈ ਸੂਚਨਾ ਵਿੱਚ ਬੀਐਸਐਫ ਵੱਲੋਂ 11 ਵਜੇ ਸ਼ਰਧਾਂਜਲੀ ਦੇਣ ਤੋਂ ਬਾਅਦ ਮਾਮਲਾ ਵਿਚਾਰਿਆ ਜਾਣਾ ਸੀ ਪਰ ਅਜਿਹਾ ਕੁਝ ਨਹੀਂ ਹੋਇਆ।