ਕਿਸਾਨੀ ਅੰਦੋਲਨ ‘ਚ ਅੱਜ ਮੁੜ ਪੰਜਾਬੀ ਕਲਾਕਾਰ ਪਹੁੰਚੇ ਹਨ | 26 ਜਨਵਰੀ ਦੀ ਹਿੰਸਾ ਤੋਂ ਬਾਅਦ ਕਲਾਕਾਰ ਇਸ ਅੰਦੋਲਨ ਤੋਂ ਪਿੱਛੇ ਹੱਟ ਗਏ ਸਨ ਪਰ ਫਿਰ ਇਹ ਅੰਦੋਲਨ ਤਿੱਖਾ ਹੋ ਰਿਹਾ ਹੈ | ਪੰਜਾਬੀ ਕਲਾਕਾਰਾਂ ਨੇ ਅੱਜ ਸਿੰਘੂ ਬਾਰਡਰ ’ਤੇ ਪਹੁੰਚ ਕੇ ਕਿਸਾਨਾਂ ’ਚ ਵੱਖਰਾ ਜੋਸ਼ ਭਰ ਦਿੱਤਾ ਹੈ। ਕਈ ਪੰਜਾਬੀ ਕਲਾਕਾਰਾਂ ਨੇ ਅੱਜ ਸਿੰਘੂ ਬਾਰਡਰ ’ਤੇ ਹਾਜ਼ਰੀ ਭਰਨ ਦੇ ਨਾਲ-ਨਾਲ ਸਟੇਜ ’ਤੇ ਸੰਬੋਧਨ ਵੀ ਕੀਤਾ।ਇਸ ਦੌਰਾਨ ਬੱਬੂ ਮਾਨ, ਗੁਲ ਪਨਾਗ, ਅਮਿਤੋਜ ਮਾਨ, ਸਿੱਪੀ ਗਿੱਲ, ਰਣਜੀਤ ਬਾਵਾ, ਜੱਸ ਬਾਜਵਾ, ਮਹਿਰੀਨ ਸਮੇਤ ਕਈ ਕਲਾਕਾਰਾਂ ਨੇ ਆਪਣੇ ਭਾਸ਼ਣ ਨਾਲ ਕਿਸਾਨਾਂ ਦੀ ਹੌਸਲਾ-ਅਫਜ਼ਾਈ ਕੀਤੀ।
ਅਮਿਤੋਜ ਮਾਨ ਨੇ ਕਿਸਾਨਾਂ ਨੂੰ ਇੱਕ ਵੱਡਾ ਜਾਣਕਾਰੀ ਦਿੱਤੀ ਕਿ ਕਿ ਇੱਕ ਅਜਿਹਾ ਪੋਰਟਲ ਬਣਾਇਆ ਜਾਵੇਗਾ ਜਿਸ ਦੇ ਵਿੱਚ ਹਰ ਕਿਸਾਨ ਆਪਣੀ ਰਾਏ ਰੱਖ ਸਕਦਾ ਸ਼ੁਝਾਅ ਦੇ ਸਕਦਾ ਹੈ | ਇਸ ਮੌਕੇ ਰਣਜੀਤ ਬਾਵਾ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਹਰ ਘਰ ਦਾ ਇੱਕ ਮੈਂਬਰ ਇਸ ਅੰਦੋਲਨ ਦੇ ਵਿੱਚ ਜ਼ਰੂਰ ਆਵੇ ਤਾਂ ਜੋ ਇਸ ਅੰਦੋਲਨ ਨੂੰ ਹੋਰ ਤਿੱਖਾ ਕਰ ਸਕੀਏ |ਇਸ ਦੇ ਨਾਲ ਹੀ ਬਾਵੇ ਨੇ ਕੰਗਣਾ ਤੇ ਵੀ ਨਿਸ਼ਾਨੇ ਸਾਧੇ ਕਿਹਾ ਉਸ ਨੂੰ ਪਤਾ ਨਹੀਂ ਲਗਦਾ ਕਿ ਕਿੱਥੇ ਕੀ ਬੋਲਣਾ | ਜੱਸ ਬਾਜਵਾ ਦੇ ਵੱਲੋਂ ਵੀ ਕਿਸਾਨੀ ਅੰਦੋਲਨ ਦੇ ਵਿੱਚ ਆਉਣ ਵਾਲੇ ਹਰ ਕਿਸਾਨ ਦਾ ਧੰਨਵਾਦ ਕੀਤਾ ਗਿਆ ਹੈ | ਚੰਡੀਗੜ੍ਹ ਦੇ ਵਿੱਚ ਵੀ ਕਿਸਾਨ ਨਾ ਹੋਣ ‘ਤੇ ਲੋਕ ਹਰ ਰੋਜ਼ ਸ਼ਾਮ ਨੂੰ ਚੌਕਾਂ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਂਦਾ | ਇਸ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਗਿਣਤੀ ਨਾਲ ਕੋਈ ਫਰਕ ਨਹੀਂ ਪੈਣਾ 10 ਕਿਸਾਨਾਂ ਨਾਲ ਵੀ ਇਹ ਅੰਦੋਲਨ ਇਨਾ ਮਜਬੂਤ ਹੋਵੇਗਾ | ਸਿੱਪੀ ਗਿੱਲ ਨੇ ਵੀ ਸਟੇਜ਼ ਤੇ ਆ ਕਿਸਾਨਾ ਨੂੰ ਅਪੀਲ ਕੀਤੀ ਕਿ ਉਹ ਸੀਜ਼ਨ ਤੋਂ ਵਿਹਲੇ ਹੋ ਕੇ ਇਸ ਅੰਦੋਲਨ ਹੋ ਕੇ ਇਸ ਅੰਦੋਲਨ ਦੇ ਵਿੱਚ ਆਉਣ |
ਦੱਸ ਦੇਈਏ ਕਿ ਇਸ ਸਬੰਧੀ ਪੋਸਟਰ ਸਾਂਝਾ ਕਰਦਿਆਂ ਕਿਸਾਨ ਏਕਤਾ ਮੋਰਚਾ ਨੇ ਲਿਖਿਆ ਸੀ, ‘ਇਹ ਹੱਕ ਤੇ ਸੱਚ ਦੀ ਅੱਗ ਕਿਤੇ ਹੋਰ ਨਹੀਂ, ਸਗੋਂ 15 ਜੁਲਾਈ ਨੂੰ ਸਿੰਘੂ ਬਾਰਡਰ ’ਤੇ ਸਾਰੇ ਮਿਲ ਕੇ ਸ਼ਾਂਤਮਈ ਤਰੀਕੇ ਨਾਲ ਜਲਾਵਾਂਗੇ ਤੇ ਚੜ੍ਹਦੀਕਲਾ ਦੀ ਅਵਸਥਾ ’ਚ ਇਹ ਸੰਘਰਸ਼, ਜੋ ਕਿਸੇ ਹੋਰ ਦਾ ਨਹੀਂ ਸਾਡਾ ਸਾਰਿਆਂ ਦਾ ਹੈ, ਨੂੰ ਜਿੱਤ ਵੱਲ ਲੈ ਕੇ ਜਾਵਾਂਗੇ।’ਅੱਜ ਇਨ੍ਹਾਂ ਕਲਾਕਾਰਾਂ ਨੇ ਸੱਥ ਚਰਚਾ ਕਰਕੇ ਸਟੇਜ ਤੋਂ ਆਪਣੇ ਵਿਚਾਰਾਂ ਨਾਲ ਕਿਸਾਨਾਂ ’ਚ ਉਤਸ਼ਾਹ ਵਧਾ ਦਿੱਤਾ ਹੈ। ਉਥੇ ਇਹ ਵੀ ਚਰਚਾ ਹੈ ਕਿ ਪੰਜਾਬੀ ਕਲਾਕਾਰ ਹਰ ਹਫਤੇ ਆਪਣੀ ਹਾਜ਼ਰੀ ਭਰ ਕੇ ਕਿਸਾਨੀ ਅੰਦੋਲਨ ’ਚ ਆਪਣਾ ਬਣਦਾ ਯੋਗਦਾਨ ਦੇਣਗੇ।