ਪੰਜਾਬ ਕਾਂਗਰਸ ‘ਚ ਲੰਮੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਨਾਰਾਜ਼ ਸਿੱਧੂ ਨੂੰ ਸੂਬੇ ਦੀ ਕਮਾਨ ਸੌਂਪਣ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਹੁਣ ਇਹ ਵਿਵਾਦ ਖਤਮ ਹੋ ਜਾਵੇਗਾ, ਪਰ ਇੱਕ ਵਾਰ ਫਿਰ ਸਿੱਧੂ ਨੇ ਬਿਜਲੀ ਦੇ ਮੁੱਦੇ ‘ਤੇ ਆਪਣੀ ਹੀ ਸਰਕਾਰ’ ਤੇ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਪੁਰਾਣਾ ਵੀਡੀਓ ਸਾਂਝਾ ਕਰਦਿਆਂ ਸਿੱਧੂ ਨੇ ਉਨ੍ਹਾਂ ਨੂੰ ਬਿਜਲੀ ਦੀਆਂ ਵਧੀਆਂ ਕੀਮਤਾਂ ਘਟਾਉਣ ਦੇ ਆਪਣੇ ਵਾਅਦੇ ਦੀ ਯਾਦ ਦਿਵਾਈ।
Congress Party stands by its resolve to give Domestic Power at 3 Rs per unit and Industrial Power at 5 Rs per unit through annulment of PPAs, along with the already provided Subsidy for over 10,000 Crores to Farmers and SC, BC, BPL families… This promise too must be fulfilled !! pic.twitter.com/kg5c7A0Lcu
— Navjot Singh Sidhu (@sherryontopp) August 26, 2021
ਸਿੱਧੂ ਨੇ ਟਵੀਟ ਕੀਤਾ ਕਿ ਕਾਂਗਰਸ ਪਾਰਟੀ ਪੀਪੀਏ ਰੱਦ ਕਰਕੇ ਘਰੇਲੂ ਬਿਜਲੀ ਨੂੰ 3 ਰੁਪਏ ਪ੍ਰਤੀ ਯੂਨਿਟ, ਉਦਯੋਗਿਕ ਬਿਜਲੀ 5 ਰੁਪਏ ਪ੍ਰਤੀ ਯੂਨਿਟ ਅਤੇ ਐਸਸੀ, ਬੀਸੀ, ਬੀਪੀਐਲ ਪਰਿਵਾਰਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਦੇਣ ਦੇ ਆਪਣੇ ਸੰਕਲਪ ‘ਤੇ ਕਾਇਮ ਹੈ। ਇਹ ਵਾਅਦਾ ਵੀ ਜਲਦ ਪੂਰਾ ਹੋਣਾ ਚਾਹੀਦਾ ਹੈ।