ਪੰਜਾਬ ‘ਚ ਵਿਦੇਸ਼ ਲੈ ਜਾਣ ਦੇ ਨਾਮ ‘ਤੇ ਠੱਗੀਆਂ ਦਾ ਸਿਲਸਿਲਾ ਜਾਰੀ ਹੈ।ਕੁੜੀ ਨੂੰ ਵਿਦੇਸ਼ ਭੇਜਣ ਦੇ ਲਈ ਲੜਕੀਆਂ ਵਲੋਂ ਠੱਗੀਆਂ ਮਾਰਨ ਦੇ ਮਾਮਲੇ ਦਿਨ ਬ ਦਿਨ ਵਧਦੇ ਜਾ ਰਹੇ ਹਨ।ਮ੍ਰਿਤਕ ਲਵਪ੍ਰੀਤ ਤੋਂ ਬਾਅਦ ਮੁੜ ਉਸੇ ਪਿੰਡ ‘ਚ ਨੌਜਵਾਨ ਨਾਲ ਵਿਦੇਸ਼ ਲਿਜਾਣ ਦੇ ਮਾਮਲੇ ‘ਚ ਠੱਗੀ ਹੋਈ ਹੈ।ਅਜੇ ਤੱਕ ਮ੍ਰਿਤਕ ਲਵਪ੍ਰੀਤ ਨੂੰ ਕੋਈ ਇਨਸਾਫ ਨਹੀਂ ਮਿਲਿਆ।
ਉਸੇ ਪਿੰਡ ਦੇ ਹੀ ਇੱਕ ਹੋਰ ਨੌਜਵਾਨ ਨਾਲ ਲੜਕੀ ਨੇ ਧੋਖਾ ਕੀਤਾ ਹੈ।ਪਿਛਲੇ ਸਾਲ ਧਨੌਲਾ ਦੇ ਲਵਪ੍ਰੀਤ ਸਿੰਘ ਨੇ ਆਤਮਹੱਤਿਆ ਕਰ ਲਈ ਸੀ ਕਨੈਡਾ ਗਈ ਪਤਨੀ ਦੀ ਠੱਗੀ ਤੋਂ ਨਿਰਾਸ਼ ਹੋ ਕੇ।ਇਸ ਤਰ੍ਹਾਂ ਹੀ ਪੀੜਤ ਗਗਨਦੀਪ ਗੋਇਲ ਪੁੱਤਰ ਤੇਜਪਾਲ ਗੋਇਲ ਦਾ ਕਹਿਣਾ ਹੈ ਕਿ ਬਰਨਾਲਾ ਨਿਵਾਸੀ ਲੜਕੀ ਪਲਵੀ ਦੇ 6 ਬੈਂਡ ਆਏ ਹੋਏ ਸਨ, ਜਿਸਦੇ ਨਾਲ ਉਸਦਾ ਵਿਆਹ ਹੋਇਆ ਸੀ।
6 ਜੁਲਾਈ 2021 ਨੂੰ ਮੇਰਾ ਵਿਆਹ ਪਲਵੀ ਦੇ ਨਾਲ ਹੋਇਆ।ਦੋਵਾਂ ਪਾਸਿਓਂ ਵਿਆਹ ‘ਤੇ ਪੈਸੇ ਲੜਕੇ ਵਾਲਿਆਂ ਵਲੋਂ ਹੀ ਲਗਾਏ ਗਏ ਸਨ।ਜੋ ਕਿ ਆਪਣੇ ਰਿਸ਼ਤੇਦਾਰਾਂ ਤੋਂ 32 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਸੀ।ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਵਿਆਹ ਹੋਣ ਤੋਂ ਬਾਅਦ ਚਾਰ ਮਹੀਨੇ ਪਲਵੀ ਮੇਰੇ ਨਾਕ ਘਰ ‘ਚ ਸਹੀ ਸਲਾਮਤ ਰਹੀ।
ਵਿਦੇਸ਼ ਕਨੈਡਾ ਦੀ ਫਾਈਲ ਲਗਣ ਅਤੇ ਵੀਜ਼ਾ ਆਉਣ ਤੋਂ ਬਾਅਦ ਪਲਵੀ ਬਦਲ ਗਈ ਅਤੇ ਹੌਲੀ ਹੌਲੀ ਕੰਮ ਕਰਨਾ ਵੀ ਛੱਡ ਦਿੱਤਾ।ਫਿਰ ਇਕ ਦਿਨ ਅਸੀਂ ਘਰ ਨਾ ਹੋਣ ‘ਤੇ ਉਹ ਕਥਿਤ ਤੌਰ ‘ਤੇ ਘਰ ‘ਚ ਪਿਆ ਮਾਂ ਦਾ ਸੋਨਾ ਲੈ ਫਰਾਰ ਹੋ ਗਈ।ਮੈਂ ਇਸਦੀ ਸ਼ਿਕਾਇਤ ਬਰਨਾਲਾ ਐਸਐਸਪੀ ਦਫ਼ਤਰ ‘ਚ ਦਰਜ ਕਰਵਾਈ, ਪਰ ਕਿਸੇ ਪਾਸਿਓਂ ਕੋਈ ਕਾਰਵਾਈ ਨਹੀਂ ਕੀਤੀ ਗਈ।ਮੈਂ ਜ਼ਿਲ੍ਹਾਂ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਮੇਰੇ ਨਾਲ ਇਨਸਾਫ ਕੀਤਾ ਜਾਵੇ ਅਤੇ ਲੜਕੀ ਨੂੰ ਬਾਹਰ ਜਾਣ ਤੋਂ ਰੋਕਿਆ ਜਾਵੇ।