ਪੰਜਾਬ ‘ਚ ਨਵਜੋਤ ਸਿੱਧੂ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪਦ ਤੋਂ ਅਚਾਨਕ ਅਸਤੀਫਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਕੱਲ ਜਿਹੜੇ ਸਿੱਧੂ 2022 ‘ਚ ਪੰਜਾਬ ‘ਚ ਕਾਂਗਰਸ ਨੂੰ ਸੱਤਾ ਦਿਵਾਉਣ ਦਾ ਦਮ ਭਰ ਰਹੇ ਸਨ।ਅੱਜ ਅਚਾਨਕ ਅਸਤੀਫਾ ਦੇ ਦਿੰਦੇ ਹਨ।ਦਰਅਸਲ ਸਿੱਧੂ ਦਾ ਅਸਤੀਫਾ ਅਚਾਨਕ ਨਹੀਂ ਹੈ।ਕੈਪਟਨ ਦੇ ਕੁਰਸੀ ਤੋਂ ਹਟਦੇ ਹੀ ਤਿਆਰੀ ਹੋਣੀ ਸ਼ੁਰੂ ਹੋ ਗਈ ਸੀ।ਸਿੱਧੂ ਅਸਲ ‘ਚ ਕਾਂਗਰਸ ਨੂੰ ਕੈਪਟਨ ਤਰ੍ਹਾਂ ਚਲਾਉਣਾ ਚਾਹੁੰਦੇ ਸਨ।ਉਹ ਸੰਗਠਨ ਤੋਂ ਲੈ ਕੇ ਸਰਕਾਰ ਤੱਕ ਹੁਣ ਸਭ ਕੁਝ ਆਪਣੇ ਕੰਟਰੋਲ ‘ਚ ਕਰਨਾ ਚਾਹੁੰਦੇ ਸਨ।ਅਜਿਹਾ ਹੋਇਆ ਨਹੀਂ ਅਤੇ ਸਿੱਧੂ ਨੂੰ ਸਥਾਨਕ ਨੇਤਾਵਾਂ ਤੋਂ ਲੇ ਕੇ ਹਾਈਕਮਾਨ ਤੱਕ ਦੀ ਚੁਣੌਤੀ ਤੋਂ ਗੁਜ਼ਰਨਾ ਪਿਆ।
ਇਸ ਕਾਰਨ ਸਿੱਧੂ ਕਰੀਬ ਸਵਾ 2 ਮਹੀਨਿਆਂ ‘ਚ ਹੀ ਕੁਰਸੀ ਛੱਡ ਕੇ ਚਲੇ ਗਏ।ਕੈਪਟਨ ਅਮਰਿੰਦਰ ਦੇ ਹਟਣ ਤੋਂ ਬਾਅਦ ਸਿੱਧੂ ਖੁਦ ਸੀਐੱਮ ਬਣਨਾ ਚਾਹੁੰਦਾ ਸਨ।ਹਾਈਕਮਾਨ ਨੇ ਸੁਨੀਲ ਜਾਖੜ ਨੂੰ ਅੱਗੇ ਕਰ ਦਿੱਤਾ।ਸਿੱਧੂ ਮਨ ਮਸੋਸ ਕਰਦੇ ਰਹਿ ਗਏ।ਉਹ ਰਾਜ਼ੀ ਹੋਏ ਤਾਂ ਪੰਜਾਬ ‘ਚ ਸਿੱਖ ਸੀਐਮ ਹੀ ਹੋਣ ਦਾ ਮੁੱਦਾ ਚੁੱਕਿਆ ਗਿਆ।ਸਿੱਧੂ ਨੇ ਫਿਰ ਦਾਅਵਾ ਠੋਕਿਆ, ਪਰ ਹਾਈਕਮਾਨ ਨੇ ਉਨ੍ਹਾਂ ਨੂੰ ਨਕਾਰ ਕੇ ਸੁਖਜਿੰਦਰ ਰੰਧਾਵਾ ਨੂੰ ਅੱਗੇ ਕਰ ਦਿੱਤਾ।ਇਸ ਤੋਂ ਬਾਅਦ ਸਿੱਧੂ ਨਾਰਾਜ਼ ਹੋ ਗਏ।
ਅੰਤ ‘ਚ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਬਣਾਇਆ ਗਿਆ।ਚੰਨੀ ਦੇ ਸੀਐਮ ਬਣਨ ਤੋਂ ਬਾਅਦ ਸਿੱਧੂ ਉਨਾਂ੍ਹ ‘ਤੇ ਹਾਵੀ ਹੋਣਾ ਚਾਹੁੰਦੇ ਸਨ।ਸਿੱਧੂ ਲਗਾਤਾਰ ਉਨਾਂ੍ਹ ਦੇ ਨਾਲ ਘੁੰਮਦੇ ਰਹੇ।ਕਦੇ ਹੱਥ ਫੜਦੇ ਤਾਂ ਕਦੇ ਮੋਢੇ ‘ਤੇ ਹੱਥ ਰੱਖਦੇ।ਇਸ ਨੂੰ ਲੈ ਕੇ ਸਵਾਲ ਉਠਣ ਲੱਗੇ ਕਿ ਸਿੱਧੂ ਸੁਪਰ ਸੀਐਮ ਦੀ ਤਰ੍ਹਾਂ ਕੰਮ ਕਰ ਰਹੇ ਹਨ।ਆਲੋਚਨਾ ਹੋਣ ਲੱਗੀ ਤਾਂ ਸਿੱਧੂ ਨੂੰ ਪਿੱਛੇ ਹਟਣਾ ਪਿਆ।ਚੰਨੀ ਦੇ ਸੀਐਮ ਬਣਦਿਆਂ ਹੀ ਸਿੱਧੂ ਚਾਹੁੰਦੇ ਸਨ ਕਿ ਐਡਵੋਕੇਟ ਡੀਐਸ ਪਟਵਾਲੀਆ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਹੋਣ।ਉਨ੍ਹਾਂ ਦੀ ਫਾਈਲ ਵੀ ਭੇਜ ਦਿੱਤੀ ਗਈ ਸੀ।ਇਸ ਤੋਂ ਬਾਅਦ ਦੂਜੇ ਨੇਤਾਵਾਂ ਨੇ ਅੜਿੱਕਾ ਲਗਾਇਆ ਪਹਿਲਾਂ ਅਨਮੋਲ ਰਤਨ ਸਿੱਧੂ ਅਤੇ ਫਿਰ ਏਪੀਐਸ ਦਿਓਲ ਨੂੰ ਐਡਵੋਕੇਟ ਜਨਰਲ ਬਣਾ ਦਿੱਤਾ ਗਿਆ।