ਪੰਜਾਬ ‘ਚ ਬਿਜਲੀ ਸੰਕਟ ਗਹਿਰਾਉਂਦਾ ਜਾ ਰਿਹਾ ਹੈ।ਕੋਲੇ ਦੀ ਘਾਟ ਨਾਲ ਬਿਜਲੀ ਉਤਪਾਦਨ ਡਿੱਗ ਕੇ ਅੱਧੇ ਤੋਂ ਵੀ ਘੱਟ ਹੋ ਗਿਆ ਹੈ।ਪ੍ਰਦੇਸ਼ ‘ਚ ਥਰਮਲ ਪਲਾਂਟ ਯੂਨਿਟ ਬੰਦ ਕਰਨਾ ਪਿਆ ਹੈ।ਐਤਵਾਰ ਨੂੰ ਗੋਇੰਦਵਾਲ ਸਾਹਿਬ ਦੀ ਇੱਕ ਯੂਨਿਟ ਬੰਦ ਕਰਨੀ ਪਈ।
ਹਾਲਾਂਕਿ ਪਹਿਲਾਂ ਬੰਦ ਹੋਈਆਂ 5 ਯੂਨਿਟਾਂ ‘ਚੋਂ ਇੱਕ ਨੂੰ ਬਾਅਦ ‘ਚ ਚਲਾ ਦਿੱਤਾ ਗਿਆ ਸੀ।ਇਸ ਸਮੇਂ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਕੋਲ 36 ਘੰਟੇ ਦਾ ਕੋਲਾ ਬਚਿਆ ਹੈ।ਦੂਜੇ ਪਾਸੇ ਸਰਕਾਰੀ ਥਰਮਲ ਪਲਾਂਟਾਂ ਲਈ ਐਤਵਾਰ ਨੂੰ 11 ਰੈਕ ਕੋਲਾ ਪਹੁੰਚਿਆ ਹੈ, ਜਿਸ ਨੂੰ ਪਲਾਂਟ ਤੱਕ ਜਾਣ ‘ਚ 2 ਤੋਂ 3 ਦਿਨ ਲੱਗਣਗੇ।
ਜੋ ਪਲਾਂਟ ਚੱਲ ਰਹੇ ਹਨ, ਉਨ੍ਹਾਂ ‘ਚ ਅਜੇ ਵੀ ਸਮਰੱਥਾ ਤੋਂ ਅੱਧਾ ਬਿਜਲੀ ਉਤਪਾਦਨ ਹੋ ਰਿਹਾ ਹੈ।ਇਨ੍ਹਾਂ ਹਾਲਾਤਾਂ ਤੋਂ ਸਾਫ ਹੈ ਕਿ ਪੰਜਾਬ ਦੇ ਲੋਕਾਂ ਨੂੰ ਅਜੇ ਵੀ 15 ਅਕਤੂਬਰ ਤੱਕ 4 ਤੋਂ 6 ਘੰਟੇ ਦੇ ਬਿਜਲੀ ਕੱਟ ਝੱਲਣੇ ਪੈਣਗੇ।