ਪੰਜਾਬ ਦੇ ਵਿੱਚ ਬਿਜਲੀ ਸੰਕਟ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਆਮ ਲੋਕ ਅਤੇ ਸਿਆਸੀ ਪਾਰਟੀਆਂ ਸੜਕਾਂ ‘ਤੇ ਉਤਰ ਆਈਆਂ ਹਨ | ਨਿੱਜੀ ਖੇਤਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਦੋ ਯੂਨਿਟਾਂ ਦੇ ਕਈ ਦਿਨਾਂ ਤੋਂ ਬੰਦ ਰਹਿਣ ਮਗਰੋਂ ਅੱਧੀ ਰਾਤ ਤੋਂ ਸਰਕਾਰੀ ਖੇਤਰ ਦੇ ਰੋਪੜ ਥਰਮਲ ਪਲਾਂਟ ਦਾ ਇੱਕ ਉਤਪਾਦ ਯੂਨਿਟ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ ਹੈ। ਇਸ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਹੋਰ ਡੂੰਘਾ ਹੋ ਗਿਆ। ਰੋਪੜ ਪਲਾਂਟ ਦੇ ਯੂਨਿਟ ਨੰਬਰ ਤਿੰਨ ਤੋਂ ਰਾਤ 11.33 ਵਜੇ ਬੁਆਇਲਰ ਲੀਕੇਜ਼ ਹੋਣ ਲੱਗੀ ਜਿਸ ਕਾਰਨ ਉਸ ਨੂੰ ਬੰਦ ਕਰਨਾ ਪਿਆ। ਬੰਦ ਹੋਇਆ ਯੂਨਿਟ 210 ਮੈਗਾਵਾਟ ਆਧਾਰਤ ਸੀ।
 
			 
		    









