ਪੰਜਾਬ ਦਾ ਇਕਲੌਤਾ ਖਿਡਾਰੀ ਜੋਸ਼ਨੂਰ ਢੀਂਡਸਾ ਭਾਰਤ ਦੀ ਸੀਨੀਅਰ ਵਾਲੀਬਾਲ ਟੀਮ ਲਈ ਚੋਣ
ਮਾਨਸਾ ਸ਼ਹਿਰ ਦਾ ਜੰਮਪਲ ਜੋਸ਼ਨੂਰ ਢੀਂਡਸਾ ਭਾਰਤ ਦੀ ਸੀਨੀਅਰ ਵਾਲੀਬਾਲ ਟੀਮ ਵਿੱਚ ਚੁਣਿਆ ਗਿਆ ਹੈ ਅਤੇ ਉਹ 7 ਤੋਂ 14 ਅਗਸਤ ਤੱਕ ਹੋਣ ਵਾਲੇ ਏਸੀਆਂ ਕੱਪ ਵਿੱਚ ਖੇਡਣ ਲਈ ਥਾਈਲੈਂਡ ਰਵਾਨਾ ਹੋ ਗਿਆ ਹੈ। ਇਹ ਸਿਰਫ਼ ਜਿਲ੍ਹੇ ਲਈ ਹੀ ਨਹੀਂ, ਸਗੋਂ ਸਾਰੇ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ, ਕਿਉਂਕਿ ਪੂਰੀ ਟੀਮ ਵਿੱਚ ਪੰਜਾਬ ਦਾ ਇਹ ਇਕਲੌਤਾ ਖਿਡਾਰੀ ਹੈ।
ਇਹ ਖਿਡਾਰੀ ਪਿਛਲੇ ਤਿੰਨ ਮਹੀਨੇ ਤੋਂ ਉੜੀਸਾ ਵਿੱਚ ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਟੀਮ ਦੇ ਕੈਂਪ ਵਿੱਚ ਟਰੇਨਿੰਗ ਕਰ ਰਿਹਾ ਸੀ ਪਰ ਸੀਨੀਅਰ ਟੀਮ ਦੇ ਕੋਚ ਨੇ ਇਸ ਨੂੰ ਸੀਨੀਅਰ ਟੀਮ ਲਈ ਚੁਣਿਆ।