ਪੰਜਾਬ ਦੇ ਐਡਵੋਕੇਟ ਜਨਰਲ ਅਹੁਦੇ ਤੋਂ ਏਪੀਐਸ ਦਿਓਲ ਦੇ ਅਸਤੀਫਾ ਦਿੱਤੇ ਜਾਣ ਦੀ ਦਿਨ ਭਰ ਚੱਲੀ ਚਰਚਾ ਨੂੰ ਖੁਦ ਉਨ੍ਹਾਂ ਨੇ ਖਤਮ ਕਰ ਦਿੱਤਾ ਹੈ।ਉਨਾਂ੍ਹ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇ ਰਹੇ ਹਨ।ਏਪੀਐਸ ਦਿਓਲ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤ ਕਿ ਉਨਾਂ੍ਹ ਦੇ ਅਸਤੀਫੇ ਦੀ ਚਰਚਾ ਕਿਵੇਂ ਚੱਲੀ।
ਦਿਓਲ ਨੇ ਕਿਹਾ ਕਿ ਉਹ ਦੁਪਹਿਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜ਼ਰੂਰ ਮਿਲੇ ਸਨ।ਸੀਐਮ ਨੇ ਉਨਾਂ੍ਹ ਨੂੰ ਕੈਬਿਨੇਟ ਦੀ ਬੈਠਕ ਲਈ ਬੁਲਾਇਆ ਸੀ।ਦਿਓਲ ਨੇ ਕਿਹਾ ਕਿ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਨਵਜੋਤ ਸਿੱਧੂ ਦਾ ਕਾਫੀ ਦਬਾਅ ਹੈ, ਪਰ ਅਜੇ ਤਕ ਉਨਾਂ੍ਹ ਤੋਂ ਕਿਸੇ ਨੇ ਅਸਤੀਫਾ ਨਹੀਂ ਮੰਗਿਆ।
ਸੋਮਵਾਰ ਦੁਪਹਿਰ ਇਹ ਚਰਚਾ ਚੱਲੀ ਕਿ ਸੀਨੀਅਰ ਐਡਵੋਕੇਟ ਏਪੀਐਸ ਦਿਓਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਇਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਸੀ ਕਿ ਹੁਣ ਉਨ੍ਹਾਂ ਤੋਂ ਬਾਅਦ ਅਗਲਾ ਐਡਵੋਕੇਟ ਜਨਰਲ ਕੌਣ ਹੋਵੇਗਾ।