ਪੰਜਾਬ ਨੂੰ ਆਮ ਆਦਮੀ ਪਾਰਟੀ ਦਾ ਸੀ.ਐੱਮ. ਚਿਹਰਾ ਮਿਲ ਗਿਆ ਹੈ। ਅੱਜ ਮੋਹਾਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਅਰਿਵੰਦ ਕੇਜਰੀਵਾਲ ਨੇ ਲੋਕਾਂ ਦੀ ਰਾਏ ਮੁਤਾਬਕ ਇਸ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਆਗੂ ਇਸ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੌਰਾਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਆਪਣਾ ਮੁੱਖ ਮੰਤਰੀ ਚਿਹਰਾ ਐਲਾਨ ਕੇ ਖੁੱਲ੍ਹੇਆਮ ਐਲਾਨ ਕਰ ਦਿੱਤਾ ਹੈ ਕਿ ਉਹ ਪੰਜਾਬ ਨੂੰ ਸ਼ਰਾਬ ਦਾ ਰਾਜ ਬਣਾਉਣ ਜਾ ਰਹੀ ਹੈ।
दिल्ली के कोने कोने में ठेके खोलने के बाद अब नशे से लड़ रहे पंजाब को एक नशेड़ी मुख्यमंत्री देना चाहते हैं आम आदमी पार्टी और केजरीवाल।
गजब मजाक है पंजाबवासियों के साथ
— Tarun Chugh (@tarunchughbjp) January 18, 2022
ਤਰੁਣ ਚੁੱਘ ਨੇ ਟਵੀਟ ਕਰਦਿਆਂ ਕਿਹਾ ਕਿ, ”ਦਿੱਲੀ ਦੇ ਹਰ ਕੋਨੇ ਵਿੱਚ ਠੇਕੇ ਖੋਲ੍ਹਣ ਤੋਂ ਬਾਅਦ ਹੁਣ ਨਸ਼ੇ ਨਾਲ ਲੜ ਰਹੇ ਪੰਜਾਬ ਨੂੰ ਇੱਕ ਨਸ਼ੇੜੀ ਮੁੱਖ ਮੰਤਰੀ ਦੇਣਾ ਚਾਹੁੰਦੇ ਹਨ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ। ਪੰਜਾਬ ਦੇ ਲੋਕਾਂ ਨਾਲ ਕਮਾਲ ਦਾ ਮਜ਼ਾਕ ਹੋ ਰਿਹਾ ਹੈ।”
ਚੁੱਘ ਨੇ ਲੋਕਾਂ ਨੂੰ ਭਗਵੰਤ ਮਾਨ ਦਾ ਪੁਰਾਣਾ ਕਿੱਸਾ ਯਾਦ ਕਰਵਾਉਂਦਿਆਂ ਕਿਹਾ ਕਿ, ਕਿਸ ਤਰ੍ਹਾਂ ਭਗਵੰਤ ਮਾਨ ਨੂੰ ਲੋਕ ਸਭਾ ਵਿੱਚ ਉਸ ਦੇ ਨਸ਼ੇੜੀ ਵਿਵਹਾਰ ਲਈ ਨਿੰਦਿਆ ਗਿਆ ਸੀ ਅਤੇ ਕਿਵੇਂ ਕੁਝ ਲੋਕ ਸਭਾ ਮੈਂਬਰਾਂ ਨੇ ਉਸ ਵਿਰੁੱਧ ਸ਼ਿਕਾਇਤ ਕੀਤੀ ਸੀ।