ਪੰਜਾਬ ‘ਚ ਹੋ ਰਹੀਆਂ ਕਿਸਾਨਾਂ ਦੀਆਂ ਮੌਤਾਂ ਨੂੰ ਲੈ ਕੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਨੇ ਸੀਐੱਮ ਮਾਨ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਤੰਜ ਕੱਸਦਿਆਂ ਕਿਹਾ ਕਿ ” ਕੇਜਰੀਵਾਲ ਜੀ 1 ਅਪ੍ਰੈਲ ਵਾਲਾ ਵਾਅਦਾ ਅਪ੍ਰੈਲ ਫੂਲ ਹੀ ਨਿਕਲਿਆ।
ਕੇਜਰੀਵਾਲ ਜੀ 1 ਅਪ੍ਰੈਲ ਵਾਲਾ ਵਾਅਦਾ ਅਪ੍ਰੈਲ ਫੂਲ ਹੀ ਨਿਕਲਿਆ, ਨਾ ਕੋਈ ਮੁਆਵਾਜ਼ਾ ਨਾ ਕੋਈ MLA ਜਾਂ ਕੋਈ ਮੰਤਰੀ ਕਿਸਾਨਾਂ ਦੀ ਸੁੱਧ ਲੈਣ ਪਹੁੰਚਿਆ, ਤੁਸੀ ਵੀ ਚੁੱਪ ਹੋ ਮਾਨ ਸਾਹਿਬ।ਪੰਜਾਬ ਨੂੰ ਲਾਵਾਰਿਸ ਨਹੀਂ ਛੱਡਿਆ ਜਾ ਸਕਦਾ, ਤੁਸੀਂ ਅਪਣਾ ਕੱਲ੍ਹ ਤੋਂ ਦਿੱਲੀ ਦਾ ਦੋਰਾ ਤੁਰੰਤ ਰੱਦ ਕਰੋ ਅਤੇ ਪੰਜਾਬ ਦੇ ਕਿਸਾਨ ਦਾ ਹਾਲ ਪੁੱਛੋ । pic.twitter.com/yaMm8pGXfQ
— Amarinder Singh Raja Warring (@RajaBrar_INC) April 24, 2022
ਨਾ ਕੋਈ ਮੁਆਵਜ਼ਾ ਤੇ ਨਾ ਹੀ ਕੋਈ ਐੱਮਐੱਲਏ ਜਾਂ ਮੰਤਰੀ ਕਿਸਾਨਾਂ ਦੀ ਖ਼ਬਰ ਲੈਣ ਪਹੁੰਚਿਆ।ਮਾਨ ਸਾਬ੍ਹ ਤੁਸੀਂ ਵੀ ਚੁੱਪ ਹੋ।ਪੰਜਾਬ ਨੂੰ ਲਾਵਾਰਿਸ ਨਹੀਂ ਛੱਡਿਆ ਜਾ ਸਕਦਾ।ਤੁਸੀਂ ਆਪਣਾ ਕੱਲ੍ਹ ਤੋਂ ਦਿੱਲੀ ਦਾ ਦੌਰਾ ਤੁਰੰਤ ਰੱਦ ਕਰੋ ਅਤੇ ਪੰਜਾਬ ਦੇ ਕਿਸਾਨ ਦਾ ਹਾਲ ਪੁੱਛੋ।
”ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਟਵੀਟ ਕਰਕੇ ਆਪ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ”ਅਰਵਿੰਦ ਕੇਜਰੀਵਾਲ ਜੀ ਆਪਣੀ ਨੀਂਦ ਤੋਂ ਬਾਹਰ ਆਓ।ਤੁਸੀਂ ਆਪਣੇ ਵਾਅਦਿਆਂ ਤੋਂ ਮੁੱਕਰ ਕੇ ਪੰਜਾਬੀਆਂ ਦੇ ਵਿਸ਼ਵਾਸ ਨਾਲ ਧੋਖਾ ਕੀਤਾ ਹੈ।ਹਰ ਬਦਲਦੇ ਦਿਨ ਨਾਲ ਖੁਦਕੁਸ਼ੀਆਂ ਬੇਰੋਕ ਜਾਰੀ ਹਨ।ਪੰਜਾਬ ਤੁਹਾਡੀਆਂ ਸਿਆਸੀ ਇੱਛਾਵਾਂ ਲਈ ਸਿਰਫ਼ ਇੱਕ ਕਦਮ ਸੀ ਅਤੇ ਹੁਣ ਤੁਸੀਂ ਬੇਫਿਕਰ ਹੋ ਕੇ ਹਿਮਾਚਲ ਪ੍ਰਦੇਸ਼ ‘ਚ ਚੋਣ ਮੋਡ ‘ਚ ਹੋ”।