ਸ਼ੁੱਕਰਵਾਰ, ਅਗਸਤ 29, 2025 01:58 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਪੰਜਾਬੀ ਸਿਨੇਮਾ ਦੀ ਸ਼ਾਨ ‘ਚ ਵਾਧਾ ਕਰੇਗੀ ਮਨੋਰੰਜਨ ਭਰਪੂਰ ਫ਼ਿਲਮ ‘ਤੀਜਾ ਪੰਜਾਬ’ – ਅੰਬਰਦੀਪ

by propunjabtv
ਨਵੰਬਰ 29, 2021
in ਪੰਜਾਬ, ਮਨੋਰੰਜਨ
0

ਅੰਬਰਦੀਪ ਪੰਜਾਬੀ ਸਿਨੇਮਾ ਦਾ ਇੱਕ ਸਰਗਰਮ ਨਿਰਮਾਤਾ ਨਿਰਦੇਸ਼ਕ ਤੋਂ ਅਦਾਕਾਰ ਹੈ ਜਿਸ ਨੇ ਸਮਾਜ ਨਾਲ ਜੁੜੀਆਂ ਅਹਿਮ ਕਹਾਣੀਆਂ ਨੂੰ ਆਪਣੀਆਂ ਫਿਲਮਾਂ ਦਾ ਆਧਾਰ ਬਣਾਇਆ।ਬਤੌਰ ਲੇਖਰ ‘ਅੰਗਰਜੇ’ ਫਿਲਮ ਦੀ ਸਫਲਤਾ ਨੇ ਉਸ ਨੂੰ ਪੰਜਾਬ ਦਰਸ਼ਕਾਂ ‘ਚ ਪਛਾਣ ਦਿਵਾਈ।’ਗੋਰਿਆਂ ਨੂੰ ਦਫਾ ਕਰੋ’, ਅੰਗਰੇਸ, ਲਵ-ਪੰਜਾਬ’ ਫ਼ਿਲਮਾਂ ਦੇ ਕਹਾਣੀਕਾਰ ਅਤੇ ‘ਲਾਹੌਰੀਏ’, ਭੱਜੋ ਵੀਰੋ ਵੇ, ਲੌਂਗ ਲਾਚੀ, ਜੋੜੀ ਫ਼ਿਲਮਾਂ ਦਾ ਲੇਖਰ-ਨਿਰਦੇਸ਼ਕ ਅੰਬਰਦੀਪ ਸਿੰਘ ਇਨ੍ਹੀਂ ਦਿਨੀਂ ਆਪਣੀ ਨਵੀਂ ਪੰਜਾਬੀ ਫ਼ਿਲਮ ‘ਤੀਜਾ ਪੰਜਾਬ’ ਲੈ ਕੇ ਆ ਰਹੇ ਹਨ।

ਜਿਸ ਨੂੰ ਉਨ੍ਹਾਂ ਨੇ ਬੜ੍ਹੀ ਗੰਭੀਰਤਾ ਨਾਲ ਆਮ ਵਿਸ਼ਿਆਂ ਤੋਂ ਹੱਟ ਕੇ ਲਿਖਿਆ ਹੈ।ਅਬੋਹਰ ਇਲਾਕੇ ਦੇ ਜੰਮਪਲ ਅੰਬਰਦੀਪ ਨੇ ਪਟਿਆਲਾ ਯੂਨੀਵਰਸਿਟੀ ਤੋਂ ਥੀਏਟਰ ਦੀ ਪੜ੍ਹਾਈ ਕੀਤੀ ਤੇ ਫਿਰ ਆਪਣੀ ਕਿਸਮਤ ਅਜ਼ਮਾਉਣ ਫਿਲਮ ਨਗਰੀ ਮੁੰਬਈ ਚਲਾ ਗਿਆ।ਜਿੱਥੇ 10 ਸਾਲ ਕਾਮੇਡੀਅਨ ਕਪਿਲ ਸ਼ਰਮਾ ਨਾਲ ਬਤੌਰ ਐਸੋਸੀਏਟ ਕੰਮ ਕਰਦਿਆਂ ਫਿਲਮ ਨਗਰੀ ‘ਚ ਸੰਘਰਸ਼ ਕੀਤਾ।

ਪੰਜਾਬੀ ਫਿਲਮਾਂ ਦਾ ਰਾਹ ਪੱਧਰਾ ਹੋਇਆ ਤਾਂ ਉਸਦੇ ਆਪਣਾ ਸਾਰਾ ਧਿਆਨ ਇੱਧਰ ਕਰ ਲਿਆ।ਅੰਬਰਦੀਪ ਸਿੰਘ ਪਿਛਲੇ ਸੱਤ ਕੁ ਸਾਲਾਂ ਤੋਂ ਪੰਜਾਬੀ ਫਿਲਮ ਇੰਡਸਟਰੀ ‘ਚ ਸਰਗਰਮ ਹੈ।ਫ਼ਿਲਮ ‘ਜੱਟ ਐਂਡ ਜੂਲੀਅਟ’ ਨਾਲ ਕਹਾਣੀ ਤੇ ਸਕਰੀਨ ਪਲੇਅ ਲੇਖਕ ਵਜੋਂ ਆਪਣੀ ਸ਼ੁਰੂਆਤ ਕਰਦਿਆਂ ਅੰਬਰਦੀਪ ਨੇ ‘ਵਿਆਹ 70 ਕਿਲੋਮੀਟਰ’, ਡੈਡੀ ਕੂਲ ਮੁੰਡੇ ਫੂਲ, ਹੈਪੀ ਗੋ ਲੱਕੀ, ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼ ‘ਲਵ ਪੰਜਾਬ’, ਡਿਸਕੋ ਸਿੰਘ ਫਿਲਮਾਂ ਲਈ ਯੋਗਦਾਨ ਪਾਇਆ।ਇਸੇ ਦੌਰਾਨ ‘ਗੋਰਿਆਂ ਨੂੰ ਦਫਾ ਕਰੋ’ ਤੇ ‘ਅੰਗਰੇਜ਼’ ਫਿਲਮ ਲਈ ਤਾਂ ਅੰਬਰਦੀਪ ਨੂੰ ਬੈਸਟ ਲੇਖਕਦਾ ਐਵਾਰਡ ਵੀ ਮਿਲਿਆ।

‘ਲਵ ਪੰਜਾਬ’, ਸਰਵਣ, ਹਰਜੀਤਾ ਅਤੇ ਲਾਹੌਰੀਏ’ ਫਿਲਮਾਂ ‘ਚ ਉਨ੍ਹਾਂ ਨੇ ਲੇਖਕ ਦੇ ਇਲਾਵਾ ਅਦਾਕਾਰੀ ਵੀ ਕੀਤੀ।ਭਾਵੇਂ ਦੁਨੀਆਂ ਘੁੰਮ ਆਇਆ ਪਰ ਉਨ੍ਹਾਂ ਦੀ ਸਰਹੱਦੀ ਬੋਲੀ ਉਨ੍ਹਾਂ ਦਾ ਫਿਲਮੀ ਅੰਦਾਜ਼ ਬਣ ਚੁੱਕੀ ਹੈ।ਬਤੌਰ ਅਦਾਕਾਰ, ਲੇਖਕ ਤੇ ਨਿਰਦੇਸ਼ਕ ਉਨਾਂ੍ਹ ਦੀ ਪਹਿਲੀ ‘ਫ਼ਿਲਮ’ ਲਾਹੌਰੀਏ ਸੀ ਜਿਸ ਨੂੰ ਦਰਸ਼ਕਾਂ ਦਾ ਚੰਗਾ ਪਿਆ ਮਿਲਿਆ।ਇਸ ਤੋਂ ਬਾਅਦ ‘ਲੌਂਗ ਲਾਚੀ’ ਤੇ ‘ਅਸ਼ਕੇ’ ਫ਼ਿਲਮਾਂ’ ਨਾਲ ਅੰਬਰਦੀਪ ਚਾਰ ਕਦਮ ਅੱਗੇ ਹੀ ਵਧਿਆ।ਅੰਬਰਦੀਪ ਪ੍ਰੋਡਕਸ਼ਨ ਅਤੇ ਓਮ ਜੀ ਸਟਾਰ ਸਟੂਡੀਓ ਦੀ ਪੇਸ਼ਕਸ਼ 3 ਦਸੰਬਰ ਨੂੰ ਰਿਲ਼ੀਜ਼ ਹੋ ਰਹੀ ਇਸ ਫਿਲਮ ‘ਤੀਜਾ ਪੰਜਾਬ’ ‘ਚ ਅੰਬਰਦੀਪ ਬਤੌਰ ਨਾਇਕ ਅਦਾਕਾਰਾ ‘ਨਿਮਰਤ ਖਹਿਰਾ’ ਨਾਲ ਨਜ਼ਰ ਆਵੇਗਾ।ਫ਼ਿਲਮ ‘ਚ ਇਨ੍ਹਾਂ ਤੋਂ ਇਲਾਵਾ ‘ਅਦਿਤੀ ਸ਼ਰਮਾ’, ਕਰਮਜੀਤ ਅਨਮੋਲ, ‘ਹਰਦੀਪ ਗਿੱਲ’,’ਨਿਰਮਲ ਰਿਸ਼ੀ’, ਗੁਰਪੀ੍ਰਤ ਕੌਰ ਭੰਗੂ, ਬੀ.ਐਨ.ਸ਼ਰਮਾ. ਬਲਵਿੰਦਰ ਬੁਲਟ, ਸੁਖਵਿੰਦਰ ਰਾਜ, ਗੁਰਤੇਜ ਸਿੰਘ ਅਤੇ ਇੰਦਰਜੋਤ ਬਰਾੜ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ।ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।

ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਿਸਾਨੀ ਜੀਵਨ ਨਾਲ ਜੁੜੀ ਇੱਕ ਵੱਖਰੀ ਕਿਸਮ ਦੀ ਪਰਿਵਾਰਕ ਕਹਾਣੀ ਹੈ।ਪਰਿਵਾਰਕ ਉਲਝਣਾ ‘ਚ ਫਸੇ ਮਨੁੱਖ ਨੂੰ ਸਿਆਸੀ ਸੋਚ ਵਾਲੇ ਲੋਕ ਆਪਣੇ ਲਈ ਕਿਵੇਂ ਵਰਤਦੇ ਹਨ ਇਹ ਸਭ ਇਸ ਫ਼ਿਲਮ’ ਰਾਹੀਂ ਵਿਖਾਇਆ ਗਿਆ ਹੈ।ਅੰਬਰਦੀਪ ਨੇ ਕਿਹਾ ਕਿ ਇਹ ਇੱਕ ਮਨੋਰੰਜਨ ਭਰਪੂਰ ਫ਼ਿਲਮ’ ਹੈ।ਜੋ ਪੰਜਾਬੀ ਸਿਨੇਮੇ ਦੀ ਸ਼ਾਨ ‘ਚ ਵਾਧਾ ਕਰੇਗੀ ਅਤੇ ਹਰ ਵਰਗ ਦੇ ਦਰਸ਼ਕ ਦਾ ਖੂਬ ਮਨੋਰੰਜਨ ਕਰਨ ਦੇ ਨਾਲ ਨਾਲ ਸਮਾਜਿਕ ਵਰਤਾਰੇ ਦੀ ਗੱਲ ਵੀ ਕਰੇਗੀ।3 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ’ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ।

Tags: Ambardeep singhpunjabi movieteeja punjab
Share203Tweet127Share51

Related Posts

ਪੰਜਾਬ ‘ਚ ਆਏ ਹੜ੍ਹਾਂ ਕਾਰਨ ਰੱਦ ਹੋਈਆਂ ਇਹ ਟ੍ਰੇਨਾਂ

ਅਗਸਤ 29, 2025

ਜਾਣੋ ਕਦੋਂ ਤੱਕ ਬਣਿਆ ਰਹੇਗਾ ਪੰਜਾਬ ਤੇ ਹੜ੍ਹਾਂ ਦਾ ਖ਼ਤਰਾ, ਭਾਖੜਾ ‘ਚ ਪਾਣੀ ਦਾ ਵਧਿਆ ਪੱਧਰ

ਅਗਸਤ 29, 2025

ਹੜ੍ਹ ਪੀੜਤਾਂ ਲਈ CM ਮਾਨ ਨੇ ਕੀਤਾ ਵੱਡਾ ਐਲਾਨ

ਅਗਸਤ 28, 2025

ਹੜ੍ਹ ਦੀ ਚਪੇਟ ਚ ਪੰਜਾਬ ਦੇ ਇਹ 7 ਜ਼ਿਲ੍ਹੇ, ਚੜ੍ਹਿਆ ਕਈ ਕਈ ਫੁੱਟ ਪਾਣੀ

ਅਗਸਤ 28, 2025

ਪੰਜਾਬ ਦੇ ਇਸ ਜ਼ਿਲ੍ਹੇ ‘ਚ ਹੜ੍ਹ ਦੀ ਮਾਰ, ਹਾਸਟਲ ‘ਚ ਫਸੇ 400 ਵਿਦਿਆਰਥੀ

ਅਗਸਤ 27, 2025

CM ਮਾਨ ਨੇ ਲੋਕਾਂ ਹਵਾਲੇ ਕੀਤਾ ਆਪਣਾ ਹੈਲੀਕਾਪਟਰ, ਪਹੁੰਚੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ

ਅਗਸਤ 27, 2025
Load More

Recent News

ਜਪਾਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਭਾਰਤ ਨੂੰ ਦੱਸਿਆ ਨਿਵੇਸ਼ ਦਾ ਸਭ ਤੋਂ ਵਧੀਆ ਸਥਾਨ

ਅਗਸਤ 29, 2025

ਪੰਜਾਬ ‘ਚ ਆਏ ਹੜ੍ਹਾਂ ਕਾਰਨ ਰੱਦ ਹੋਈਆਂ ਇਹ ਟ੍ਰੇਨਾਂ

ਅਗਸਤ 29, 2025

ਜਾਣੋ ਕਦੋਂ ਤੱਕ ਬਣਿਆ ਰਹੇਗਾ ਪੰਜਾਬ ਤੇ ਹੜ੍ਹਾਂ ਦਾ ਖ਼ਤਰਾ, ਭਾਖੜਾ ‘ਚ ਪਾਣੀ ਦਾ ਵਧਿਆ ਪੱਧਰ

ਅਗਸਤ 29, 2025

ਹੜ੍ਹ ਪੀੜਤਾਂ ਲਈ CM ਮਾਨ ਨੇ ਕੀਤਾ ਵੱਡਾ ਐਲਾਨ

ਅਗਸਤ 28, 2025

Google ਨੇ ਹਾਲ ਹੀ ‘ਚ ਲਾਂਚ ਕੀਤੀ ਆਪਣੀ ਖ਼ਾਸ ਫ਼ੀਚਰ ਵਾਲੀ ਸੀਰੀਜ਼, ਕੀਮਤ ਜਾਣ ਹੋ ਜਾਓਗੇ ਹੈਰਾਨ

ਅਗਸਤ 28, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.