ਖੁਦ ਨੂੰ ਅਧਿਆਤਮਕ ਗੁਰੂ ਕਹਾਉਣ ਵਾਲੇ ਜੱਗੀ ਵਾਸੂਦੇਵ ਉਰਫ਼ ਸਦਗੁਰੂ ਜੋ ਅਕਸਰ ਸਹਿਜ ਤੇ ਸ਼ਾਂਤੀ ਦੀਆਂ ਗੱਲਾਂ ਕਰਦੇ ਦੇਖੇ ਜਾਂਦੇ ਹਨ। ਉਹ ਖੁਦ ਇਕ ਇੰਟਰਵਿਊ ਦੌਰਾਨ ਬੋਖਲਾਟ ‘ਚ ਆ ਗਏ। ਉਨ੍ਹਾਂ ਦੀ ਟੀਮ ਵੱਲੋਂ ਚੱਲਦੀ ਇੰਟਰਵਿਊ ‘ਚ ਕੈਮਰੇ ਬੰਦ ਕਰਵਾ ਦਿਤੇ ਗਏ ਤੇ ਉਹ ਚੱਲਦਾ ਇੰਟਰਵਿਊ ਛੱਡ ਕੇ ਚੱਲੇ ਗਏ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਤੇ ਅਧਿਆਤਮਕ ਗੁਰੂ ਜੱਗੀ ਵਾਸੂਦੇਵ ਵਿਵਾਦਾਂ ‘ਚ ਘਿਰ ਗਏ ਹਨ।
ਕੁਝ ਦਿਨ ਪਹਿਲਾਂ ਸਦਗੁਰੂ ਵੱਲੋਂ ਨਿਊਜ਼ ਚੈਨਲ ਬੀਬੀਸੀ ਤਮਿਲ ਨੂੰ ਇਕ ਇੰਟਰਵਿਊ ਦਿੱਤਾ ਗਿਆ ਸੀ। ਇੰਟਰਵਿਊ ਦੀ ਸ਼ੁਰੂਆਤ ਜੱਗੀ ਵਾਸੂਦੇਵ ਦੀ ਕੁਝ ਸਮਾਂ ਪਹਿਲਾ ਚਲਾਏ ‘Save Soil Movement’ ਦੇ ਨਾਲ ਕੀਤੀ ਗਈ। ਜਿਵੇਂ ਹੀ ਪੱਤਰਕਾਰ ਨੇ ਉਸ ਦੀ ਈਸ਼ਾ ਫਾਊਂਡੇਸ਼ਨ ਨੂੰ ਲੈ ਕੇ ਸਵਾਲ ਕੀਤਾ ਕਿ ਵਾਤਾਵਰਣ ਲਈ ਕੰਮ ਕਰ ਰਹੀ ਈਸ਼ਾ ਫਾਊਂਡੇਸ਼ਨ ‘ਤੇ ਵਾਤਾਵਰਣ ਕਲੀਅਰੈਂਸ ਨੂੰ ਲੈ ਕੇ ਹੋਏ ਵਿਵਾਦ ਬਾਰੇ ਤੁਸੀਂ ਕੀ ਕਹੋਗੇ ਤਾਂ ਸਦਗੁਰੂ ਦੇ ਹਾਵ-ਭਾਵ ਬਦਲਣੇ ਸ਼ੁਰੂ ਹੋ ਗਏ। ਉਨ੍ਹਾਂ ਕਿਹਾ ਕਿ ‘ਤੁਸੀਂ ਇਹ ਸਵਾਲ ਕਿੰਨੀ ਵਾਰ ਪੁੱਛੋਗੇ? ਉਨ੍ਹਾਂ ਵੱਲੋਂ ਕਈ ਵਾਰ ਪੱਤਰਕਾਰ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ ਵੀ ਕੀਤੀ ਗਈ ਆਖੀਰ ਉਹ ਨਰਾਜ਼ਗੀ ‘ਚ ਚੱਲਦੇ ਇੰਟਰਵਿਊ ਨੂੰ ਛੱਡ ਕੇ ਚੱਲੇ ਗਏ।
ਕਿਹੜੇ ਸਵਾਲਾਂ ਤੋਂ ਨਾਰਾਜ਼ ਹੋਏ ਸਦਗੁਰੂ !
ਪੱਤਰਕਾਰ ਨੇ ਪੁੱਛਿਆ ਕਿ ਤੁਹਾਨੂੰ ਆਪਣੇ ਪ੍ਰੋਜੈਕਟਾਂ ਦੇ ਲਈ ਸਰਕਾਰ ਤੋਂ ਮਨਜ਼ੂਰੀ ਕਿਉਂ ਨਹੀਂ ਮਿਲੀ, ਪਹਿਲਾਂ ਤਾਂ ਇਸ ਸਵਾਲ ‘ਤੇ ਸਦਗੁਰੂ ਨਾਰਾਜ਼ ਹੋ ਜਾਂਦੇ ਹਨ, ਫਿਰ ਜਵਾਬ ਦਿੰਦੇ ਹਨ ਕਿ, “ਸਰਕਾਰ ਨੇ ਕਿਹਾ ਹੈ ਕਿ ਇੱਥੇ ਕੋਈ ਗੈਰਕਾਨੂੰਨੀ ਕਬਜ਼ਾ ਨਹੀਂ ਹੈ, ਸਭ ਕੁਝ ਸਹੀ ਹੈ। ‘ਤੁਸੀਂ ਖ਼ਬਰਾਂ ਦੇਖਦੇ ਹੋ, ਇਹ ਦੇਖ ਰਹੇ ਹੋ ਕਿ ਸਰਕਾਰੀ ਵਿਭਾਗ ਕੀ ਕਹਿ ਰਿਹਾ ਹੈ, ਅਦਾਲਤ ਕੀ ਕਹਿ ਰਹੀ ਹੈ ਜਾਂ ਤੁਸੀਂ? ਜਾਂ ਤੁਸੀਂ ਕਿਸੇ ਅਧੂਰੀ ਜਾਣਕਾਰੀ ਵਾਲੇ ਵਿਅਕਤੀ ਨੂੰ ਸੁਣ ਰਹੇ ਹੋ?”
ਪੱਤਰਕਾਰ ਕੁਝ ਬੋਲਣ ਦੀ ਕੋਸ਼ਿਸ ਕਰਦਾ ਹੈ ਪਰ ਸਦਗੁਰੂ ਉਸ ਨੂੰ ਰੋਕਦੇ ਹਨ, ਜਦ ਪੱਤਰਕਾਰ ਦੁਬਾਰਾ ਆਪਣੇ ਸਵਾਲ ਨੂੰ explain ਕਰਦਾ ਹੈ ਤਾਂ ਸਦਗੁਰੂ ਪਤਰਕਾਰ ਨੂੰ ਅੱਧ-ਵਿਚਕਾਰ ਰੋਕਦੇ ਹਨ ਤੇ ਪੁੱਛਦੇ ਨੇ ਕੀ ਇਸ ਦੇਸ਼ ਵਿੱਚ ਕਾਨੂੰਨ ਨਹੀਂ ਹੈ? ਕੀ ਸਰਕਾਰ ਨਹੀਂ ਹੈ? ਉਨ੍ਹਾਂ ਨੂੰ ਆਪਣਾ ਕੰਮ ਕਰਨ ਦੀਓ। Leave it ਹੁਣ ਬਸ, ਪਲੀਜ਼”। ਇਹ ਜਵਾਬ ਦੇਣ ਤੋਂ ਬਾਅਦ ਸਦਗੁਰੂ ਨੇ ਪੱਤਰਕਾਰ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਇਸ ਦੇ ਬਾਵਜੂਦ ਪੱਤਰਕਾਰ ਨੇ ਫਿਰ ਇੱਕ ਹੋਰ ਸਵਾਲ ਕੀਤਾ , “ਜਦੋ ਤੁਸੀਂ ਵਾਤਾਵਰਣ ਬਾਰੇ ਵਿੱਚ ਐਨੇ ਚਿੰਤਤ ਹੋ ਫਿਰ ਤੁਸੀਂ ਇਨ੍ਹਾਂ ਇਮਾਰਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਜਾਜ਼ਤ ਕਿਉਂ ਨਹੀਂ ਲਈ?” ਅਗਲੇ ਸਵਾਲ ਦੇ ਅੱਧ ਵਿਚਾਲੇ ਸਦਗੁਰੂ ਨੇ ਕਿਹਾ, “ਤੁਮ ਫਿਰ ਸੇ ਅਪਨੀ ਬਕਵਾਸ ਕਰ ਰਹੇ ਹੋ ਉਸਦਾ ਕੈਮਰਾ ਬੰਦ ਕਰ ਦੋ। ਬੱਸ ਸੁਣੋ ਦੋਸਤ, ਮੇਰੀ ਬਾਤ ਸੁਣੋ। ਹਰ ਵੋ ਕਾਨੂੰਨ ਜੋ ਦੇਸ਼ ਮੇਂ ਮੌਜੂਦ ਹੈ ਉਸਕਾ ਪਾਲਨ ਕਿਆ ਗਿਆ ਹੈ। ਅਗਰ ਕੋਈ ਮਤਭੇਦ ਹੈ ਤੋਂ ਹਮਨੇ ਇਸੇ ਬਹੁਤ ਵਕਤ ਪਹਿਲੇ ਹੀ ਠੀਕ ਕਰ ਦੀਯਾ, ਕਰੀਬ 20 ਸਾਲ ਪਹਿਲੇ, ਕੁਝ ਛੋਟੇ ਮਤਭੇਦ”।
ਇਸ ਮੌਕੇ ‘ਤੇ ਕੈਮਰਾ ਇਕਦਮ ਬੰਦ ਹੋ ਗਿਆ ਅਤੇ ਬੀਬੀਸੀ ਨਿਊਜ਼ ਤਮਿਲ ਸਕ੍ਰੀਨ ‘ਤੇ ਇੱਕ ਸੰਦੇਸ਼ ਫਲੈਸ਼ ਕੀਤਾ, ਜਿਸ ਵਿੱਚ ਲਿਖਿਆ ਗਿਆ ਕਿ, “ਜੋ ਲੋਕ ਜਗੀ ਵਾਸੁਦੇਵ ਦੇ ਨਾਲ ਸੀ, ਉਨ੍ਹਾਂ ਨੇ ਬੀਬੀਸੀ ਦੇ ਤਿੰਨ ਕੈਮਰਿਆਂ ਨੂੰ ਜ਼ਬਰਦਸਤੀ ਬੰਦ ਕਰ ਦਿੱਤਾ।” ਦੱਸ ਦਈਏ ਕਿ ਕੰਪਟਰੋਲਰ ਅਤੇ ਆਡੀਟਰ ਜਨਰਲ ਨੇ 2018 ‘ਚ ਸਦਗੁਰੂ ਦੀ ਈਸ਼ਾ ਫਾਊਂਡੇਸ਼ਨ ‘ਤੇ ਗੰਭੀਰ ਦੋਸ਼ ਲਾਏ ਸੀ, ਕਿ 2005 ਤੋਂ 2008 ਦੌਰਾਨ ਕੋਇੰਬਟੂਰ ਜ਼ਿਲੇ ‘ਚ ਬਣੀਆਂ ਇਮਾਰਤਾਂ ਲਈ ਪਹਿਲਾਂ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ ਪਰ ਉਸਾਰੀ ਦੇ ਲਗਭਗ ਤਿੰਨ ਸਾਲ ਬਾਅਦ ਲੋੜੀਂਦੀਆਂ ਮਨਜ਼ੂਰੀਆਂ ਦੀ ਮੰਗ ਕੀਤੀ ਸੀ। ਈਸ਼ਾ ਨੇ ਜੰਗਲਾਤ ਵਿਭਾਗ ਨੂੰ 2011 ‘ਚ ਨਿਰਮਾਣ ਲਈ ਐੱਨ.ਓ.ਸੀ. ਅਤੇ ਮਨਜ਼ੂਰੀ ਦੇਣ ਲਈ ਕਿਹਾ ਸੀ।