ਬਠਿੰਡਾ ਦੇ ਪਿੰਡ ਸੇਖੂ ਵਿਖੇ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਾਲੀਆਂ ਝੰਡੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ।
ਹਾਲਾਂਕਿ ਸੁਖਬੀਰ ਬਾਦਲ ਦੇ ਵਿਰੋਧ ‘ਚ ਕਿਸਾਨ ਬਠਿੰਡਾ ਡਬਵਾਲੀ ਰੋਡ ‘ਤੇ ਇਕੱਠੇ ਹੋਏ ਹਨ।ਉਹ ਉਨਾਂ੍ਹ ਦੇ ਵਿਰੁੱਧ ਜਮ ਕੇ ਨਾਅਰੇਬਾਜੀ ਕਰ ਰਹੇ ਹਨ।ਜ਼ਿਲ੍ਹੇ ਦੇ ਪਿੰਡ ਸੇਖੂ ਵਿਖੇ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਾਲੀਆਂ ਝੰਡੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ।
ਇਸ ਤੋਂ ਇਲਾਵਾ ਕਿਸਾਨਾਂ ਨੇ ਸੁਖਬੀਰ ਬਾਦਲ ਵਿਰੋਧੀ ਨਾਅਰੇ ਵੀ ਲਾਏ।ਕਿਸਾਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਮੰਤਰੀ ਤੋਤਾ ਸਿੰਘ ਨੇ ਖਰਾਬ ਬੀਜ ਦੇ ਕੇ ਸਾਡੀਆਂ ਫਸਲਾਂ ਖਰਾਬ ਕੀਤੀਆਂ ਸਨ, ਇਹੀ ਕਾਰਨ ਹੈ ਕਿ ਫਸਲਾਂ ਅੱਜ ਤੱਕ ਖਰਾਬ ਹਨ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਸੁਖਬੀਰ ਬਾਦਲ ਦੇ ਕਾਫਲੇ ਨੂੰ ਘੇਰਾ ਪਾਇਆ ਹੋਇਆ ਸੀ।